ਅੱਜ ਸ਼ਾਮ 7 ਵਜੇ ਤੋ ਕੱਲ੍ਹ ਦੀ ਦੇਰ ਰਾਤ 1 ਵਜੇ ਤੱਕ ਮਨਾਇਆ ਜਾਣਾ ਸੀ ਅੰਤਰਰਾਸ਼ਟਰੀ ਮਹਿਲਾ ਦਿਵਸ
ਮੋਗਾ 7 ਮਾਰਚ (ਮਿੰਟੂ ਖੁਰਮੀ, ਕੁਲਦੀਪ ਸਿੰਘ)ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ-2020 7 ਮਾਰਚ ਨੂੰ ਦੇਰ ਸ਼ਾਮ 7 ਵਜੇ ਤੋ 8 ਮਾਰਚ ਦੇਰ ਰਾਤ 1:00 ਵਜੇ ਤੱਕ ਮਨਾਇਆ ਜਾਣਾ ਸੀ ਜਿਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਰੋਨਾ ਵਾਈਰਸ ਅਤੇ ਮੌਸਮ ਦੀ ਖਰਾਬੀ ਕਾਰਣ ਇਹ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨੋਵਲ ਕੋਰੋਨਾ ਵਾਈਰਸ ਖਤਰੇ ਨੂੰ ਮੁੱਖ ਰੱਖਦਿਆਂ ਇਹ ਫੇੈਸਲਾ ਲਿਆ ਗਿਆ ਹੈ ਕਿ ਕੋਈ ਵੀ ਭੀੜ ਭਾੜ ਅਤੇ ਇਕੱਠ ਵਾਲੇ ਪ੍ਰੋਗਰਾਮ, ਇਸ ਵਾਈਰਸ ਦੇ ਹੱਲ ਨਿਕਲਣ ਤੱਕ ਮੁਲਤਵੀ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ 7 ਮਾਰਚ ਦੀ ਰਾਤ ਨੂੰ ਉਲੀਕਿਆ ਪ੍ਰੋਗਰਾਮ ਫਿਲਹਾਲ ਰੱਦ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸਸ਼ਨ ਵੱਲੋ ਇਹ ਪ੍ਰੋਗਰਾਮ ਰਾਤ ਦੇ ਹਨੇਰੇ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੇ ਡਰ ਨੂੰ ਖਤਮ ਕਰਨ ਲਈ ਉਲੀਕਿਆ ਗਿਆ ਸੀ।