ਪਲੇਠੀ ਵਿੱਤੀ ਮੀਟਿੰਗ ਦੌਰਾਨ ਵਿਧਾਇਕ ਦੀ ਹਾਜ਼ਰੀ ਚ’ ਨਗਰ ਪੰਚਾਇਤ ਦੇ2.25 ਕਰੋੜ ਦੇ ਕੰਮਾਂ ਦਾ ਏਜੰਡਾ ਪਾਸ
ਕੋਟ ਈਸੇ ਖਾਂ17 ਜੂਨ
(ਜੀਤਾ ਸਿੰਘ ਨਾਰੰਗ , ਜਗਰਾਜ ਸਿੰਘ ਗਿੱਲ)
ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਦੀ ਪਲੇਠੀ ਵਿੱਤੀ ਮੀਟਿੰਗ ਇੱਥੋਂ ਦੇ ਨਗਰ ਪੰਚਾਇਤ ਦੇ ਦਫਤਰ ਵਿਖੇ ਹੋਈ ਜਿਸ ਦੀ ਮੁੱਖ ਰੂਪ ਵਿੱਚ ਪ੍ਰਧਾਨਗੀ ਕੁਲਦੀਪ ਸਿੰਘ ਰਾਜਪੂਤ ਪ੍ਰਧਾਨ ਅਤੇ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਉਪ ਪ੍ਰਧਾਨ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ ਜਿਸ ਵਿੱਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵਲੋਂ ਉਚੇਚੇ ਤੌਰ ਤੇ ਹਾਜ਼ਰੀ ਲਵਾਈ ਗਈ।ਇਸ ਸਮੇਂ ਕਮੇਟੀ ਦੀ ਪਲੇਠੀ ਵਿੱਤੀ ਮੀਟੰਗ ਦੌਰਾਨ ਹਾਊਸ ਵਿੱਚ ਸਾਰੇ ਮੈਂਬਰਾਂ ਦੀ ਆਮਦ ਨੂੰ ਲੈ ਕੇ ਵਿਧਾਇਕ ਵੱਲੋਂ ਸਾਰਿਆਂ ਨੂੰ ਵਧਾਈ ਦਿੱਤੀ ਗਈ ਅਤੇ ਸ਼ਾਂਤਮਈ ਢੰਗ ਨਾਲ ਚੱਲੀ ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੋਈ 225 ਲੱਖ ਦੀ ਲਾਗਤ ਨਾਲ ਬਣਨ ਵਾਲੇ ਕੰਮਾਂ ਦਾ ਏਜੰਡਾ ਪਾਸ ਕੀਤਾ ਗਿਆ ਜਿਸ ਵਿਚ ਮੁੱਖ ਰੂਪ ਵਿੱਚ ਸ਼ਹਿਰ ਦੀ ਸੁੰਦਰਤਾ, ਗਲੀਆਂ ਨਾਲੀਆਂ, ਪਾਰਕਾਂ ਅਤੇ ਸਟੇਡੀਅਮ ਵੱਲ ਖ਼ਾਸ ਤਵੱਜੋ ਦਿੱਤੀ ਗਈ । ਇਸ ਸਮੇਂ ਹਲਕਾ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਬਨਾਉਣ ਦਾ ਪ੍ਰੋਸੈਸ ਚੱਲ ਰਿਹਾ ਹੈ ਜਿਸ ਵਿਚ ਸਬੰਧਤ ਮਹਿਕਮੇ ਵੱਲੋਂ 2.5 ਏਕੜ ਜਗ੍ਹਾ ਦੇਣ ਦੀ ਮੰਗ ਕੀਤੀ ਗਈ ਹੈ ਜਿਸ ਬਾਰੇ ਹਾਊਸ ਵਿਚ ਸਰਬਸੰਮਤੀ ਬਣਾਈ ਗਈ ਹੈ ।ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿਚ ਹੋਣ ਵਾਲੇ ਕਿਸੇ ਵੀ ਕੰਮਾਂ ਸਬੰਧੀ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ ਜੋ ਵੀ ਵਾਰਡ ਦੇ ਕੌਂਸਲਰ ਹੋਣ ਵਾਲੇ ਯੋਗ ਕੰਮਾਂ ਸਬੰਧੀ ਆਪਣੀ ਤਜਵੀਜ਼ ਦੇਣਗੇ ਉਸ ਤੇ ਜ਼ਰੂਰ ਅਮਲ ਹੋਵੇਗਾ।ਇਸ ਸਮੇਂ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਈ. ਓ ਮੈਡਮ ਸ਼ਰਨਜੀਤ ਕੌਰ, ਸ੍ਰੀਮਤੀ ਗੁਰਵੀਰ ਕੌਰ, ਛਿੰਦਰ ਕੌਰ ,ਗੁਰਪ੍ਰੀਤ ਸਿੰਘ ਸਿੱਧੂ ,ਕੁਲਵੰਤ ਕੌਰ, ਬੱਘੜ ਸਿੰਘ ,ਰੁਪਿੰਦਰ ਕੌਰ ,ਰਜਨੀ ਬਾਲਾ, ਪ੍ਰਦੀਪ ਪਲਤਾ, ਸਿਮਰਨਜੀਤ ਕੌਰ, ਸੁਰਿੰਦਰ ਸਚਦੇਵਾ, ਸੁੱਚਾ ਸਿੰਘ ਪੁਰਬਾ ਸਾਰੇ ਕੌਂਸਲਰ,ਰਛਪਾਲ ਸਿੰਘ, ਲਾਡੀ ਸ਼ਰਮਾ ਆਦਿ ਦਫਤਰੀ ਸਟਾਫ ਹਾਜ਼ਰ ਸੀ ।