• Sat. Nov 23rd, 2024

ਕੋਟ ਈਸੇ ਖਾਂ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵੱਲੋਂ  ਨਸ਼ਿਆਂ ਦੇ ਖਿਲਾਫ਼,ਟ੍ਰੈਫ਼ਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ  ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ

ByJagraj Gill

Jun 25, 2021
ਕੋਟ ਈਸੇ ਖਾਂ 25 ਜੂਨ (ਜਗਰਾਜ ਸਿੰਘ ਗਿੱਲ)
ਅੱਜ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ ਹੇਠ  ਸਰਦਾਰ ਮਨਜੀਤ ਸਿੰਘ ਡੀ ਐੱਸ ਪੀ (ਐੱਨ ਡੀ ਪੀ ਐੱਸ) ਮੋਗਾ ਜੀ ਦੀ ਅਗਵਾਈ ਵਿੱਚ ਜੀ.ਐਮ ਪੈਲੇਸ ਕੋਟ ਈਸੇ ਖਾਂ   (ਮੋਗਾ) ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ  ਨਸ਼ਿਆਂ ਦੇ ਖਿਲਾਫ਼,ਟ੍ਰੈਫ਼ਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ  ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸਰਦਾਰ ਮਨਜੀਤ ਸਿੰਘ   ਡੀ ਐਸ ਪੀ ਐੱਨਡੀਪੀਐੱਸ ਮੋਗਾ, ਸਰਦਾਰ ਜਸਵੰਤ ਸਿੰਘ   ਮੁੱਖ ਅਫਸਰ ਥਾਣਾ ਕੋਟ ਈਸੇ ਖਾਂ
ਅਤੇ  ਏ ਐਸ ਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ  ਨੇ ਸੰਬੋਧਨ ਕੀਤਾ
। ਸਰਦਾਰ ਮਨਜੀਤ ਸਿੰਘ ਡੀਐੱਸਪੀ ਐੱਨਡੀਪੀਐੱਸ ਮੋਗਾ ਨੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਸਰਦਾਰ ਜਸਵੰਤ  ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਨੇ ਸਾਰਿਆਂ ਨੂੰ ਨਸ਼ਾ ਤਸਕਰਾਂ ਦੀ ਇਤਲਾਹ ਥਾਣਾ ਵਿਖੇ ਦੇਣ ਲਈ ਕਿਹਾ । Asi ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆਂ ਨੂੰ   ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿ ਕੇ ਵਧੀਆ ਢੰਗ ਨਾਲ ਜੀਵਨ ਜਿਉਣ ਦੀ ਅਪੀਲ ਕੀਤੀ ਗਈ । ਟਰੈਫਿਕ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ  ਕੋਰੋਨਾ ਵਾਇਰਸ ਦੇ ਪ੍ਰਕੋਪ  ਸਬੰਧੀ ਜਾਗਰੂਕ ਕੀਤਾ ਗਿਆ ਅਤੇ  ਸਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ ਡਾਇਲ 112 ਦੀ ਵਰਤੋਂ ਕਰਨ ਲਈ ਜਾਣਕਾਰੀ ਦਿੱਤੀ ਗਈ ਇਸ ਮੌਕੇ ਏਐਸਆਈ  ਸੁਖਵਿੰਦਰ ਸਿੰਘ ਥਾਣਾ ਕੋਟ ਈਸੇ ਖਾਂ ,ਹੈੱਡ ਕਾਂਸਟੇਬਲ ਬਲਜੀਤ ਸਿੰਘ ਥਾਣਾ ਕੋਟ ਈਸੇ ਖਾਂ,  ਹੈੱਡ ਕਾਂਸਟੇਬਲ  ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ,ਨਾਇਬ ਤਹਿਸੀਲਦਾਰ ਸਰਦਾਰ ਮਲੂਕ ਸਿੰਘ , ਐਮ ਸੀ ਸੁਮੀਤ ਕੁਮਾਰ ਮਲਹੋਤਰਾ, ਐਮ ਸੀ ਪ੍ਰਕਾਸ਼ ਰਾਜਪੂਤ, ਐਮਸੀ ਹੀਰਾ ਲਾਲ ਡਾਬਰ, ਐਮਸੀ ਸੁੱਚਾ ਪੁਰਬਾ, ਐਮਸੀ ਪ੍ਰਦੀਪ ਪਲਤਾ, ਵਿਕਰਮ ਸ਼ਰਮਾ, ਐਮਸੀ ਬੱਗਡ਼ ਸਿੰਘ, ਹਰਜੀਤ ਬਰਮਾ, ਐਮਸੀ ਗੁਰਪ੍ਰੀਤ ਸਿੱਧੂ, ਸਰਪੰਚ ਪਰਮਿੰਦਰ ਸਿੰਘ ਜਨੇਰ, ਪ੍ਰਧਾਨ ਟੈਕਸੀ ਯੂਨੀਅਨ ਸੁਖ ਸੰਧੂ ਅਤੇ ਹਰਵਿੰਦਰ ਸਿੰਘ ਕਾਕਾ ਟੈਲੀਕੌਮ ਹਾਜ਼ਰ ਸਨ ।` ਚੇਅਰਮੈਨ ਸ਼ਿਵਰਾਜ ਸਿੰਘ ਭੋਲਾ  ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ  ਸਰਪੰਚ ਕਰਮਜੀਤ ਸਿੰਘ ਗਿੱਲ ਲੋਹਾਰਾ  ਸਰਪੰਚ ਬਿੱਟੂ ਸੈਦ ਮੁਹੰਮਦ   ਨਗਰ ਕੌਂਸਲ ਪ੍ਰਧਾਨ ਕੁਲਦੀਪ ਸਿੰਘ ਕੋਟ  ਈਸੇ ਖਾਂ   ਉੱਘੇ ਸਮਾਜ ਸੇਵੀ ਵਿਜੇ ਧੀਰ  ਅਤੇ ਜੀਤਾ ਸਿੰਘ ਨਾਰੰਗ  ਮੌਜੂਦ ਸਨ ।  ਅੰਤ ਵਿੱਚ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਸ੍ਰੀ ਵਿਜੇ ਕੁਮਾਰ ਧੀਰ ਵੱਲੋਂ ਧੰਨਵਾਦ ਕੀਤਾ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *