ਜਗਰਾਜ ਸਿੰਘ ਗਿੱਲ/ ਕੋਟ ਈਸੇ ਖਾਂ
ਕਰੋਨਾ ਮਹਾਂਮਾਰੀ ਦੇ ਕਾਰਨ ਦੋ ਵਕਤ ਦੀ ਰੋਟੀ ਕਮਾਉਣ ਵਾਲੇ ਪਰਿਵਾਰਾਂ ਨੂੰ ਉਸ ਸਮੇਂ ਇਕ ਆਸ ਦੀ ਕਿਰਨ ਜਾਗੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ- ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ । ਉਸੇ ਲੜੀ ਦੇ ਤਹਿਤ ਹਲਕਾ ਧਰਮਕੋਟ ਤੋਂ ਬੇਦਾਗ਼ ਤੇ ਨਿਧੜਕ ਵਿਧਾਇਕ ਸ: ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਵੀ ਧਰਮਕੋਟ ਦੇ ਅਧੀਨ ਆਉਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ । ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਕੋਟ ਈਸੇ ਖਾਂ ਦੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਵਿਜੇ ਕੁਮਾਰ ਧੀਰ ,ਸੁਮਿਤ ਕੁਮਾਰ ਬਿੱਟੂ ਮਲਹੋਤਰਾ ਸੀਨੀਅਰ ਕਾਂਗਰਸੀ ਆਗੂ, ਪੱਪੀ ਐੱਮ ਸੀ ,ਨੰਬਰਦਾਰ ਸਰਦਾਰ ਕੁਲਵੰਤ ਸਿੰਘ ਯੂਥ ਆਗੂ ਜਗਜੀਤ ਸਿੰਘ ਜੱਜ ਵੱਲੋਂ ਵੀ ਵਾਰਡ ਨੰਬਰ 1 ਦੇ ਵਿਚ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਨਿਊਜ ਪੰਜਾਬ ਦੀ ਚੈਨਲ ਦੇ ਸੰਪਾਦਕ ਜੁਗਰਾਜ ਸਿੰਘ ਗਿੱਲ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਵਿਜੇ ਕੁਮਾਰ ਧੀਰ ਅਤੇ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਨੇ ਕਿਹਾ ਕਿ ਐਮ ਐਲ ਏ ਸ: ਸੁਖਜੀਤ ਸਿੰਘ ਲੋਹਗੜ੍ਹ ਆਪਣੇੇੇੇੇ ਹਲਕੇ ਦੇ ਲੋਕਾਂ ਲਈ ਹਮੇਸ਼ਾ ਹੀ ਫਿਕਰਮੰਦ ਰਹਿੰਦੇ ਹਨ। ਅਤੇ ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਕਿ ਹਲਕੇ ਦੇ ਵਿੱਚ ਕੋਈ ਵੀ ਪਰਿਵਾਰ ਸਰਕਾਰ ਵੱਲੋਂਂ ਭੇਜੇ ਗਏ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਐਮ ਐਲ ਏ ਲੋਹਗੜ੍ਹ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਵੱਡੇ ਪੱਧਰ ਤੇ ਵਿਕਾਸ ਕਾਰਜ ਇੱਕ ਵੱਖਰਾ ਹੀ ਇਤਿਹਾਸ ਰੱਚਣਗੇ ।