ਮੋਗਾ 24 ਅਕਤੂਬਰ (ਜਗਰਾਜ ਸਿੰਘ ਗਿੱਲ)
ਕੈਲਗਰੀ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੋਕੀਵਿਊ ਕਾਉਂਟੀ ਡਿਵੀਜ਼ਨ ਨੰਬਰ ਛੇ ਤੋਂ ਸਨੀ ਸਮਰਾ ਨੇ ਵਿਰੋਧੀਆਂ ਨੂੰ ਕਰਾਰੀ ਹਾਰ ਦੇ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਨੀ ਸਮਰਾ ਉਨ੍ਹਾਂ ਦਾ ਭਤੀਜਾ ਹੈ ਅਤੇ ਉਹ ਹਮੇਸ਼ਾਂ ਲੋਕ ਸੇਵਾ ਲਈ ਸਮਰਪਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਨੀ ਦੀ ਇਹ ਜਿੱਤ ਸਿਰਫ਼ ਪਰਿਵਾਰ ਲਈ ਨਹੀਂ, ਸਗੋਂ ਸਾਰੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ।
ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ, ਸਨੀ ਸਮਰਾ ਨੇ ਹਮੇਸ਼ਾਂ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਹੈ। ਉਸਦੀ ਇਮਾਨਦਾਰੀ ਤੇ ਸੇਵਾ ਭਾਵਨਾ ਨੇ ਹੀ ਉਸਨੂੰ ਇਹ ਜਿੱਤ ਦਿਵਾਈ ਹੈ। ਜਿੱਤ ਤੋਂ ਬਾਅਦ ਸਨੀ ਸਮਰਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ “ਇਹ ਜਿੱਤ ਮੇਰੀ ਨਹੀਂ, ਸਗੋਂ ਲੋਕਾਂ ਦੀ ਹੈ। ਮੈਂ ਆਪਣੇ ਖੇਤਰ ਦੇ ਹਰ ਨਿਵਾਸੀ ਦੀ ਆਵਾਜ਼ ਬਣ ਕੇ ਕੰਮ ਕਰਾਂਗਾ ਅਤੇ ਜੋ ਵਾਅਦੇ ਮੈਂ ਕੀਤੇ ਹਨ, ਉਹ ਪੂਰੇ ਕਰਾਂਗਾ।
ਇਸ ਮੌਕੇ ਐਨ ਆਰ ਆਈ ਇਕਬਾਲ ਸਿੰਘ ਸਮਰਾ (ਯੂਐਸਏ) ਨੇ ਵੀ ਆਪਣੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ “ਸਨੀ ਸਮਰਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਿਦੇਸ਼ ਦੀ ਧਰਤੀ ‘ਤੇ ਹੋਰ ਵਧਾਇਆ ਹੈ। ਸਨੀ ਸਮਰਾ ਦੀ ਜਿੱਤ ਤੋਂ ਬਾਅਦ ਰੋਕੀਵਿਊ ਕਾਉਂਟੀ ਦੇ ਪੰਜਾਬੀ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਈ ਥਾਵਾਂ ‘ਤੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਤੇ ਪਟਾਖੇ ਚਲਾ ਕੇ ਜਸ਼ਨ ਮਨਾਇਆ ਗਿਆ। ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਸਨੀ ਸਮਰਾ ਦੀ ਜਿੱਤ ਨਾਲ ਇਲਾਕੇ ਵਿੱਚ ਵਿਕਾਸ ਦੇ ਨਵੇਂ ਦਰਵਾਜ਼ੇ ਖੁਲਣ ਦੀ ਉਮੀਦ ਹੈ ।













Leave a Reply