ਨਿਹਾਲ ਸਿੰਘ ਵਾਲਾ 30 ਨਵੰਬਰ(ਕੁਲਦੀਪ ਨਿਹਾਲ ਸਿੰਘ ਵਾਲਾ)
ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਲਹਿੰਦਾ ਦੇ ਕੈਂਸਰ ਪੀੜਤ ਹਰਮੇਸ਼ ਸਿੰਘ ਨੂੰ ਜੀ ਓ ਜੀ ਸੇਵਕ ਸਿੰਘ ਦੇ ਉਪਰਾਲੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਅਤੇ ਦਸਵੰਧ ਸੰਸਥਾ ਕਨੇਡਾ ਵੱਲੋਂ ਇੱਕ ਲੱਖ ਰੁਪਏ ਦੀ ਮਦਦ ਦਿੱਤੀ ਗਈ। ਇਸ ਮਦਦ ਲਈ ਪਰਿਵਾਰ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ ਐਮ ਐਲ ਏ ਮਨਜੀਤ ਸਿੰਘ, ਜੀ ਓ ਜੀ ਸੇਵਕ ਸਿੰਘ, ਦਸਵੰਧ ਸੰਸਥਾ ਕਨੇਡਾ ਦੇ ਮੈਂਬਰ ਕੁਲਦੀਪ ਸਿੰਘ, ਜਸਵੀਰ ਕੌਰ ਅਤੇ ਕੈਂਸਰ ਪੀੜਤ ਦੀ ਘਰਵਾਲੀ ਬਲਜੀਤ ਕੌਰ ਆਦਿ ਹਾਜ਼ਰ ਸਨ ।