15 ਅਕਤੂਬਰ ਮਾਨਸਾ
/ਅਮ੍ਰਿਤਪਾਲ ਸਿੰਘ ਸਿੱਧੂ/
ਅੱਜ ਮਾਨਸਾ ਸ਼ਹਿਰ ਵਿਖੇ “ਕਿਸਾਨ, ਮਜਦੂਰ, ਦੁਕਾਨਦਾਰ, ਮੁਲਾਜ਼ਮ ਸੰਘਰਸ਼ ਕਮੇਟੀ ” ਦੇ ਸੱਦੇ ‘ਤੇ ਕੇਂਦਰ ਸਰਕਾਰ ਦੀਆਂ “ਕਾਰਪੋਰੇਟ ਪੱਖੀ ਨੀਤੀਆਂ “ਖਿਲਾਫ਼ ਕਰਿਆਨਾ ਅਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਰਿਆਨਾ ਅਸੋਸੀਏਸ਼ਨ ਦੇ ਵਿਜੈ ਕੁਮਾਰ, ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਦੀਪਕ ਕੁਮਾਰ, ਗੈਸਟ ਫੈਕਲਟੀ ਪ੍ਰੋਫੈਸਰਜ ਕੁਲਦੀਪ ਸਿੰਘ, ਡਾ. ਰਵਿੰਦਰ ਸਿੰਘ, ਮਾਸਟਰ ਅਸ਼ਵਨੀ ਕੁਮਾਰ ਗੋਇਲ, ਮੈਡੀਕਲ ਪ੍ਰੈਕਟੀਸਨਰ ਅਸੋਸੀਏਸ਼ਨ ਪੰਜਾਬ ਦੇ ਡਾ. ਧੰਨਾ ਮੱਲ ਗੋਇਲ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ, ਉਸਾਰੀ, ਮਿਸਤਰੀ ਮਜਦੂਰ ਯੂਨੀਅਨ ਸੂਬਾਈ ਦੇ ਆਗੂ ਕਾਮਰੇਡ ਗੁਰਜੰਟ ਸਿੰਘ ਮਾਨਸਾ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਜਿਲਾ ਸਕੱਤਰ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ,ਮੁਲਾਜਮ ਸੰਘਰਸ਼ ਕਮੇਟੀ ਦੇ ਆਗੂ ਡਾ ਸਿਕੰਦਰ ਸਿੰਘ ਘਰਾਗਣਾਂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਹਰਬੰਸ ਸਿੰਘ ਢਿੱਲੋਂ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਅਲਖ,ਗੁਰਪਿਆਰ ਗੇਹਲੇ, ਡਾਕਟਰ ਅੰਬੇਦਕਰ ਰੇਹੜੀ ਯੂਨੀਅਨ ਦੇ ਜਰਨੈਲ ਸਿੰਘ, ਮੇਲਾ ਸਿੰਘ, ਸਬਜ਼ੀ ਰੇਹੜੀ ਯੂਨੀਅਨ ਦੇ ਪਰਸ਼ੋਤਮ ਰਾਮ,ਪੰਜਾਬ ਕਿਸਾਨ ਯੂਨੀਅਨ ਦੇ ਬੱਲਾ ਸਿੰਘ ਰੱਲਾ, ਮਜਦੂਰ ਮੁਕਤੀ ਮੋਰਚਾ ਦੇ ਕ੍ਰਿਸ਼ਨਾ ਕੌਰ, ਮਿਸਤਰੀ ਗੁਰਦੇਵ ਸਿੰਘ ਮਾਨਸਾ, ਰਿਟੇਲ ਕਰਿਆਨਾ ਅਸੋਸੀਏਸ਼ਨ ਦੇ ਵਿਜੈ ਕੁਮਾਰ, ਜਮਹੂਰੀ ਅਧਿਕਾਰ ਸਭਾ ਦੇ ਗੋਰਾ ਲਾਲ ਅਤਲਾ ਨੇ ਪ੍ਰੈਸ ਦੇ ਨਾਂ ਸਾਝਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਕੇਂਦਰ ਸਰਕਾਰ ਵੱਲੋਂ ਸਿਰਫ ਕਿਸਾਨੀ ਉਜਾੜੇ ਦਾ ਹੀ ਰਾਹ ਨਹੀਂ ਫੜਿਆ ਇਸ ਦੇ ਨਾਲ ਈ “ਕਾਰਪੋਰੇਟ ਪੱਖੀ ਨੀਤੀਆਂ “ਬਣਾ ਕੇ ਸ਼ਹਿਰ ਦੀ ਬਜਾਰਾਂ ਵੱਲ ਵੀ ਅੱਖ ਕੀਤੀ ਜਾ ਰਹੀ ਹੈ। ਜਿਸ ਦੀ ਉਦਾਹਰਨ ਸ਼ਹਿਰ ਅੰਦਰ ਧੜਾ ਧੜ ਖੋਹਲੇ ਜਾ ਰਹੇ “ਸਾਪਿੰਗ ਮਾਲ”ਹਨ।ਜਿਸ ਖੁਲਦਿਆਂ ਹੀ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾ ਕੇ ਛੋਟੇ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਜਿਸ ਨੂੰ ਸ਼ਹਿਰ ਦੇ ਵਪਾਰੀ, ਦੁਕਾਨਦਾਰ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਖੇਤੀ ਕਾਨੂੰਨ ਦੇ ਆਉਣ ਨਾਲ ਇਕੱਲੀ ਕਿਸਾਨੀ ਹੀ ਨਹੀਂ ਹਰ ਵਰਗ ਜੋ ਸਿੱਧੇ ਜਾਂ ਅਸਿੱਧੇ ਰੂਪ ਨਾਲ ਖੇਤੀ ਨਾਲ ਜੁੜਿਆ ਹੋਇਆ ਹੈ ਪ੍ਰਭਾਵਤ ਹੋਵੇਗਾ। ਉਨ੍ਹਾਂ ਕਿਸਾਨੀ ਘੋਲ ਦੀ ਹਮਾਇਤ ਕਰਦਿਆਂ ਅੰਦੋਲਨ ਵਿੱਚ ਉਤਰਨ ਦਾ ਅਹਿਦ ਲਿਆ। ਇਸ ਮੌਕੇ ਉਨ੍ਹਾਂ ਸ਼ਹਿਰ ਅੰਦਰ ਖੁੱਲ੍ਹੇ ਈ ਜੀ ਡੇ ਵਰਗੇ ਹੋਰ ਅਨੇਕਾਂ “ਸਾਪਿੰਗ ਮਾਲ”ਬੰਦ ਕਰਾਉਣ ਨੂੰ ਲੈ ਕੇ ਅੰਦੋਲਨ ਵਿੱਢਣ ਦੀ ਰੂਪ ਰੇਖਾ ਉਲੀਕੀ। ਜਿਸ ਤਹਿਤ ਤਮਾਮ ਮਾਲ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਕ੍ਰਿਸ਼ਨ ਚੌਹਾਨ, ਮੇਜਰ ਸਿੰਘ ਦੂਲੋਵਾਲ, ਆਤਮਾ ਸਿੰਘ ਪਰਮਾਰ ਤੇ ਪਰੇਮ ਰਤਨ ਭੋਲਾ ਵੀ ਹਾਜਿਰ ਹੋਏ।