ਕੋਟ ਈਸੇ ਖਾਂ10 ਫਰਵਰੀ (ਜਗਰਾਜ ਸਿੰਘ ਗਿੱਲ)
ਕੁੱਲ ਹਿੰਦ ਕਿਸਾਨ ਸਭਾ ਦੀ ਕੇਂਦਰੀ ਕਮੇਟੀ ਵੱਲੋਂ ਦਿੱਤੇ ਸੱਦੇ ਤੇ ਅਮਲ ਕਰਦਿਆਂ ਕੋਟ ਈਸੇ ਖਾਂ ਵਿਖੇ ਪਸ਼ੂ ਹਸਪਤਾਲ ਦੇ ਸਾਹਮਣੇ ਸਾਥੀ ਸੁਰਜੀਤ ਸਿੰਘ ਗਗੜਾ ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਦੀ ਰਹਿਨੁਮਾਈ ਅਧੀਨ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਏਸ ਸਮੇਂ ਗਗੜਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਹੈ ਜਿਸ ਵਿਚ ਸਿਰਫ ਕਾਰਪੋਰੇਟ ਘਰਾਣਿਆਂ ਦੇ ਪੱਖ ਨੂੰ ਤਾ ਪਹਿਲ ਦਿੱਤੀ ਗਈ ਹੈ ਪ੍ਰੰਤੂ ਮਨਰੇਗਾ ਵਰਗੇ ਕੰਮਾ ਵਿਚ ਤਾਂ 33 ਪ੍ਰਤੀਸ਼ਤ ਤਕ ਘੱਟ ਕਰ ਦਿੱਤਾ ਗਿਆ ਹੈ। ਕਿਸਾਨ ਵਿਕਾਸ ਯੋਜਨਾ ਤਹਿਤ 8000 ਕਰੋੜ ਰੁਪੈ ਦੀ ਕਟੌਤੀ ਕੀਤੀ ਗਈ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਿਰਫ ਜੁਮਲਾ ਸਾਬਤ ਹੋਇਆ ਹੈ। ਇਸ ਬੱਜਟ ਵਿਚ 81 ਕਰੋੜ ਲੋਕਾਂ ਨੂੰ ਦੋ-ਤਿੰਨ ਰੁਪਏ ਕਿਲੋ ਮੁਤਾਬਕ ਮਿਲਣ ਵਾਲੀ ਕਣਕ ਅਤੇ ਚੌਲਾਂ ਤੋਂ ਵਿਰਵੇ ਕਰ ਦਿੱਤਾ ਗਿਆ ਹੈ ਅਤੇ ਗਰੀਬ ਲੋਕਾ ਨੂੰ ਭੁੱਖੇ ਲਈ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਐਮਐਸਪੀ ਅਤੇ ਬਿਜਲੀ ਬਿੱਲ2022 ਦੀ ਕੋਈ ਗੱਲ ਨਹੀਂ ਆਖੀ ਗਈ ਅਤੇ ਨਾ ਹੀ ਸਿਖਿਆ ਅਤੇ ਸਿਹਤ ਬਾਰੇ ਫੰਡਾ ਵਿਚ ਕੋਈ ਵਾਧਾ ਕੀਤਾ ਗਿਆ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਦਿਨ ਬਦਿਨ ਵੱਧਦੀ ਜਾ ਰਹੀ ਹੈ ਜਿਸ ਦੇ ਵਿਰੋਧ ਵਿਚ ਅੱਜ ਬੱਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ ਹੈ। ਏਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਸੁਰਜੀਤ ਸਿੰਘ ਗਗੜਾ, ਜਿਲਾ ਵਿੱਤ ਸਕੱਤਰ ਸੁਖਦੇਵ ਸਿੰਘ ਘਲੋਟੀ, ਸਹਾਇਕ ਸਕੱਤਰ ਗੁਰਿੰਦਰ ਸਿੰਘ, ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਦਾਤੇਵਾਲ, ਸਵਰਨ ਕੁਮਾਰ ਸਦਰਕੋਟ, ਕੁਲਵੰਤ ਸਿੰਘ ਰੰਡਿਆਲ਼ਾ, ਬਲਦੇਵ ਸਿੰਘ ਚੱਕੀ ਵਾਲਾ,ਹਰਭਜਨ ਸਿੰਘ ਮਹਿਲ, ਡਾਕਟਰ ਜਗਜੀਤ ਸਿੰਘ, ਜੀਤਾ ਸਿੰਘ ਨਾਰੰਗ ਜਿਲ੍ਹਾ ਸਕੱਤਰ,ਨਵਰਾਜ, ਰਛਪਾਲ ਸਿੰਘ,ਗੁਰਜੰਟ ਸਿੰਘ ਨੂਰਪੁਰ, ਹਾਕਮ ਸਿੰਘ ਗਗੜਾ ਆਦਿ ਹਾਜਰ ਸਨ।