ਮੋਗਾ (ਜਗਰਾਜ ਸਿੰਘ ਗਿੱਲ)
ਗੁਰੂ ਨਾਨਕ ਸਾਹਿਬ ਜੀ ਦੇ ਵਾਤਾਵਰਣ ਪ੍ਰਤੀ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਦੇ ਤਹਿਤ ਮੈਡਮ ਸਰਬਜੀਤ ਕੌਰ ਮਾਹਲਾ ਅਤੇ ਉਹਨਾਂ ਦੀ ਟੀਮ ਵੱਲੋਂ ਬਾਘਾਪੁਰਾਣਾ-ਕੋਟਕਪੂਰਾ ਬਾਈਪਾਸ (ਮੋਗਾ) ਵਿਖੇ ਰਾਹਗੀਰਾਂ ਲਈ ਪੌਦਿਆਂ ਸੇਵਾ ਕੀਤੀ ਗਈ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਨੂੰ ਆਪਣੀ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਨਿਰੰਤਰ ਯਤਨਾਂ ਦੀ ਲੋੜ ਹੈ। ਇਸ ਸਾਲ ਅਸੀਂ ਨੌਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਆਓ ਅਸੀਂ ਹਰ ਪਿੰਡ ਵਿੱਚ 400-400 ਬੂਟੇ ਲਗਾ ਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਈਏ। ਉਹਨਾਂ ਸਭ ਨੂੰ ਅਪੀਲ ਕੀਤੀ ਕਿ ਆਪਣੇ ਕੁਦਰਤੀ ਸੋਮਿਆਂ ਦੀ ਰਾਖੀ ਕਰੋ ਤੇ ਵੱਧ ਤੋਂ ਵੱਧ ਬੂਟੇ ਲਗਾਓ!
ਇਸ ਸਮੇਂ ਉਨ੍ਹਾਂ ਦੇ ਨਾਲ ਸ.ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲਾ ਪਰਿਸ਼ਦ ਮੋਗਾ, ਮੈਡਮ ਡਾ: ਮਾਲਤੀ ਥਾਪਰ (ਸਾਬਕਾ ਮੰਤਰੀ ਪੰਜਾਬ) ਸ.ਗੁਰਸੇਵਕ ਸਿੰਘ ਚੀਮਾ(ਸੈਕਟਰੀ PPCC) ਐਡਵੋਕੇਟ ਵਿਜੈ ਧੀਰ ਜੀ(ਪ੍ਰਧਾਨ ਇੰਟਕ ਮੋਗਾ) ਸ.ਦਵਿੰਦਰ ਸਿੰਘ ਜੌੜਾ(ਜਨਰਲ ਸੈਕਟਰੀ ਇੰਟਕ ਪੰਜਾਬ)
ਪ੍ਰਵੀਨ ਕੁਮਾਰ ਸ਼ਰਮਾ,ਸ.ਮੇਜਰ ਸਿੰਘ ਲੰਡੇਕੇ( ਇੰੰਟਕ)ਸੰਘਾ ਡਰੋਲੀ ਭਾਈ ਸ.ਨਿਰਮੋਲਿਕ ਸਿੰਘ ਬਰਾੜ, ਰੀਮਾ ਰਾਣੀ, ਰਾਜਿੰਦਰ ਕੌਰ ਬਰਾੜ,
ਸ.ਸਿਮਰਨਜੀਤ ਸਿੰਘ ਬਿੱਲਾ ਬੁੱਕਣਵਾਲਾ ਪ੍ਰਧਾਨ ਯੂਥ ਕਾਂਗਰਸ ਮੋਗਾ,
ਸੁੱਖਦੀਪ ਸਿੰਘ ਦੀਪਾ, ਰਾਜਾ ਘਾਲੀ(ਯੂਥ ਕਾਂਗਰਸ) ਜੋਬਿਨ ਸਿੱਧੂ( President NSUI Moga) ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ ਸਨ।