ਫਤਿਹਗੜ੍ਹ ਪੰਜਤੂਰ 20 ਫਰਵਰੀ (ਸਤਨਾਮ ਭੁੱਲਰ ਦਾਨੇ ਵਾਲੀਆ)
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਫਤਿਹਗੜ੍ਹ ਪੰਜਤੂਰ ਵਸਤੀ ਕਸ਼ਮੀਰ ਸਿੰਘ ਵਾਲੀ ਦੇ ਗੁਰਦੁਆਰਾ ਤੇਗਸਰ ਵਿਖੇ ਜ਼ਿਲ੍ਹਾ ਆਗੂ ਕਸ਼ਮੀਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਗੁਰਦਾਸਪੁਰ ਵਿਖੇ ਡੀ.ਸੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਤੇ 21 ਫਰਵਰੀ ਨੂੰ ਰੇਲਾਂ ਜਾਮ ਕਰਨ ਦੇ ਕੀਤੇ ਐਲਾਨ ਦੀ ਪੁਰਜ਼ੋਰ ਹਮਾਇਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਗੁਰਦੇਵ ਸਿੰਘ ਸੈਕਟਰੀ ਤੇ ਅਜੀਤ ਸਿੰਘ ਸੈਕਟਰੀ ਨੇ ਕਿਹਾ ਕਿ ਸੱਤਾ ਵਿਚ ਆਈ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ।ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਕੇ ਕਿਸਾਨੀ ਕਿੱਤੇ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਤੇ ਖੇਤੀ ਮੰਡੀ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਪੂਰੀ ਤਿਆਰੀ ਕਰ ਬੈਠੀ ਹੈ।ਜਦਕਿ ਕਿਸਾਨ ਹਰ ਰੋਜ਼ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਕੁਰਕੀਆਂ, ਗ੍ਰਿਫਤਾਰੀਆਂ ਦੇ ਨੋਟਿਸ ਆੜ੍ਹਤੀਏ ਅਤੇ ਬੈਂਕਾਂ ਵੱਲੋਂ ਹਰ ਰੋਜ਼ ਕਢਵਾਏ ਜਾ ਰਹੇ ਹਨ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਮੰਤਰੀ,ਵਿਧਾਇਕ ਤੇ ਅਫ਼ਸਰਸ਼ਾਹੀ ਤੇ ਮਾਫੀਆ ਗਰੁੱਪਾਂ ਦਾ ਨਾਪਾਕ ਗੱਠਜੋੜ ਬੁਰੀ ਤਰ੍ਹਾ ਪੰਜਾਬ ਦੇ ਆਰਥਿਕ ਵਸੀਲਿਆਂ ਨੂੰ ਲੁੱਟ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰ ਆੜਤੀਏ ਤੇ ਬੈਂਕਾਂ ਵੱਲੋਂ ਲਏ ਖ਼ਾਲੀ ਚੈਕ ਵਾਪਿਸ ਕਰ ਕੁਰਕੀਆਂ,ਗ੍ਰਿਫਤਾਰੀਆਂ ਬੰਦ ਕਰਨ, ਘਰੇਲੂ ਬਿਜਲੀ 1 ਰੁਪਏ ਯੂਨਿਟ ਕਰਨ, ਗਰੀਬ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ,ਬੇਰੁਜ਼ਗਾਰਾਂ ਨੂੰ 2588 ਭੱਤਾ, ਹੜ੍ਹਾਂ ਨਾਲ ਫਸਲਾਂ ਦੀ ਹੋਈ ਤਬਾਹੀ ਦਾ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਗੰਨੇ ਦੇ ਪਿਛਲੇ ਸੀਜ਼ਨ ਤੇ ਇਸ ਸਾਲ ਦੇ ਸੈਂਕੜੇ ਕਰੋੜ ਦੇ ਬਕਾਏ ਲੈਣ ਤੇ ਹੋਰ ਮਸਲਿਆਂ ਨੂੰ ਲੈ ਕੇ ਗੁਰਦਾਸਪੁਰ ਦੇ ਡੀ.ਸੀ.ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਤੇ 21 ਫਰਵਰੀ ਨੂੰ ਗੁਰਦਾਸਪੁਰ ਵਿਖੇ ਰੇਲਾਂ ਜਾਮ ਕਰਨ ਦੇ ਐਲਾਨ ਦੀ ਪੁਰਜ਼ੋਰ ਹਮਾਇਤ ਕਰਦੀ ਹੈ ਤੇ ਗੰਨੇ ਦੇ ਬਕਾਏ 15% ਵਿਆਜ ਸਮੇਤ ਹਾਈਕੋਰਟ ਦੇ ਹੁਕਮ ਤੱਕ ਦਿੱਤੇ ਜਾਣ। ਇਸ ਮੌਕੇ ਬਲਕਾਰ ਸਿੰਘ ਜੋਗੇਵਾਲਾ,ਹਰਬੰਸ ਸਿੰਘ ਰਤੋਕੇ, ਡਾਕਟਰ ਜਸਵੰਤ ਸਿੰਘ ਨਿਸ਼ਾਨ ਸਿੰਘ ,ਕੁਲਵੰਤ ਸਿੰਘ ਅਮਰ ਸਿੰਘ ਬਲਵੀਰ ਸਿੰਘ ,ਗੁਰਮੀਤ ਸਿੰਘ ਬਘੇਲ ਸਿੰਘ ਬਲਵਿੰਦਰ ਸਿੰਘ ਗੁਰਚਰਨ ਸਿੰਘ, ਬਲਦੇਵ ਸਿੰਘ, ਵਿਰਸਾ ਸਿੰਘ, ਗੁਰਦੀਪ ਸਿੰਘ ਲਖਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ