ਪਿੰਡ ਲੁਹਾਰਾਂ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਧਰਮਕੋਟ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ
ਪੰਚਾਇਤ ਵੱਲੋਂ ਲਗਾਏ ਗਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਦੇਣ ਲਈ ਸਰਪੰਚ ਤਿਆਰ:= ਹਲਕਾ ਵਿਧਾਇਕ
ਕੋਟ ਈਸੇ ਖਾਂ 25 ਦਸੰਬਰ
(ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ)
ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਪਿੰਡ ਲੁਹਾਰਾ ਆਮਦ ਤੇ ਉਨ੍ਹਾਂ ਵੱਲੋਂ ਕੀਤੇ ਗਏ ਇਸ ਪਿੰਡ ਦੇ ਵਿਕਾਸ ਅਤੇ ਕਿਸਾਨੀ ਸੰਘਰਸ਼ ਸਮੇਂ ਅੱਗੇ ਹੋ ਕੇ ਪਾਏ ਨਿਵੇਕਲੇ ਯੋਗਦਾਨ ਸਦਕਾ ਉਨ੍ਹਾਂ ਦੇ ਇੱਥੇ ਪਹੁੰਚਣ ਤੇ ਉਨ੍ਹਾਂ ਦੇ ਢੋਲ ਦੇ ਡੱਗੇ ਨਾਲ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।ਪਿੰਡ ਦੀ ਸੱਥ ਵਿੱਚ ਹੋਏ ਵੱਡੇ ਇਕੱਠ ਨੂੰ ਪਹਿਲੇ ਬੁਲਾਰੇ ਜਸਵੀਰ ਸਿੰਘ ਵੱਲੋਂ ਵੱਡਾ ਖੁਲਾਸਾ ਕਰਦਿਆਂ ਕਿਹਾ ਗਿਆ ਕਿ ਪਿਛਲੇ ਪਚੱਤਰ ਸਾਲਾਂ ਦੇ ਲੰਮੇ ਸਮੇਂ ਤੋਂ ਇਸ ਪਿੰਡ ਦਾ ਕੋਈ ਵਿਕਾਸ ਨਹੀਂ ਕਰਵਾਇਆ ਗਿਆ ਸਿਰਫ ਬਾਬਾ ਨੰਦ ਸਿੰਘ ਜੀ ਸਮੇਂ 1970-71 ਵਿੱਚ ਜ਼ਰੂਰ ਕੰਮ ਹੋਏ ਸਨ। ਉਨ੍ਹਾਂ ਕਿਹਾ ਕਿ ਪਿੰਡ ਨੂੰ ਜੋ ਵੀ ਗਰਾਂਟ ਆਉਂਦੀ ਸੀ ਉਹ ਸਰਪੰਚ ਹਜ਼ਮ ਕਰ ਜਾਂਦਾ ਸੀ ਪ੍ਰੰਤੂ ਪਿੰਡ ਲਈ ਬਾਬਾ ਦਾਮੂੰ ਸ਼ਾਹ ਦੀ ਕਬਰ ਦੇ ਪੈਸੇ ਹੀ ਲਗਾਏ ਜਾਂਦੇ ਸਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਹੁਣ ਜੋ ਪੈਸੇ ਲਾ ਕੇ ਅਨੇਕਾਂ ਕੰਮ ਕਰਵਾਏ ਗਏ ਹਨ ਉਹ ਹਲਕਾ ਵਿਧਾਇਕ ਵੱਲੋਂ ਸਮੇਂ ਸਮੇਂ ਤੇ ਭੇਜੇ ਗਏ ਸਨ ਅਤੇ ਅਸੀਂ ਇਨ੍ਹਾਂ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਦੇਣ ਲਈ ਤਿਆਰ ਹਾਂ । ਇਸ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਪਿੰਡ ਨਿਵਾਸੀਆਂ ਦੀ ਮੰਗ ਅਨੁਸਾਰ ਪੰਚਾਇਤ ਦੀ ਕਢਵਾਈ ਗਈ ਢਾਈ ਕਿੱਲੇ ਪੈਲੀ ਦੇ ਗ਼ਰੀਬਾਂ ਵਿੱਚ ਪਲਾਟ ਕੱਟਣ ਦੀ ਤਜਵੀਜ਼ ਨੂੰ ਮੰਨ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਹਿਲੀ ਸਰਕਾਰ ਜੋ ਵਿਕਾਸ ਦਾ ਮਸੀਹਾ ਹੋਣ ਦਾ ਦਾਅਵਾ ਕਰਦੀ ਨਹੀਂ ਥੱਕਦੀ ਹੈ ਪ੍ਰੰਤੂ ਵਿਕਾਸ ਦਾ ਕਿਧਰੇ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਥੇ ਹੋਇਆ ਹੈ।ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਥਾਂ ਥਾਂ ਤੇ ਬੋਰਡ ਲਗਾਈ ਫਿਰਦੀਆਂ ਹਨ ਕੇ ਦੋ ਸੌ ਯੂਨਿਟ ਮੁਆਫ ਤਿੱਨ ਸੌ ਯੂਨਿਟ ਮੁਆਫ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੋ ਕਿਲੋਵਾਟ ਦੇ ਖਪਤਕਾਰਾਂ ਦੇ ਪਿਛਲੇ ਜਿੰਨੇ ਵੀ ਬਕਾਏ ਸੀ ਸਾਰੇ ਮੁਆਫ਼ ਕਰਕੇ ਵਾਹਵਾ ਖੱਟ ਲਈ ਹੈ ਅਤੇ ਅੱਗੇ ਤੋਂ ਸੱਤ ਕਿਲੋਵਾਟ ਤੱਕ ਦੇ ਸਾਰੇ ਖਪਤਕਾਰਾਂ ਲਈ ਤਿੱਨ ਰੁਪਏ ਪ੍ਰਤੀ ਯੂਨਿਟ ਘੱਟ ਕਰ ਦਿੱਤੀ ਗਈ ਹੈ । ਉਸ ਨੇ ਕਿਹਾ ਕਿ ਮੈਂ ਇਸ ਪਿੰਡ ਦੇ ਵਸਨੀਕਾਂ ਦਾ ਸਦਾ ਰਿਣੀ ਰਹਾਂਗਾ ਕਿਉਂਕਿ ਇਨ੍ਹਾਂ ਵੱਲੋਂ ਹਰੇਕ ਚੋਣਾਂ ਸਮੇਂ ਮੇਰਾ ਡਟ ਕੇ ਸਾਥ ਦਿੱਤਾ ਗਿਆ ਹੈ ਅਤੇ ਉਨ੍ਹਾਂ ਉਮੀਦ ਜਤਾਈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਉਹ ਏਸੇ ਤਰ੍ਹਾਂ ਸਾਡੀਆਂ ਉਮੀਦਾਂ ਤੇ ਪੂਰੇ ਉਤਰਨਗੇ। ਉਨ੍ਹਾਂ ਸਤਾਈ ਦਸੰਬਰ ਨੂੰ ਜਿਸ ਦਿਨ ਮਾਣਯੋਗ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਹਲਕੇ ਧਰਮਕੋਟ ਵਿਖੇ ਪਹੁੰਚ ਰਹੇ ਹਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਬਲਾਕ ਸੰਮਤੀ ਚੇਅਰਮੈਨ ਪ੍ਰਿਤਪਾਲ ਸਿੰਘ ਚੀਮਾ, ਮਾਰਕੀਟ ਕਮੇਟੀ ਚੇਅਰਮੈਨ ਧਰਮਕੋਟ ਜੈਦਕਾ ਜੀ, ਪਰਮਜੀਤ ਕੌਰ ਕਪੂਰੇ ਪ੍ਰਧਾਨ ਜ਼ਿਲ੍ਹਾ ਕਾਂਗਰਸ, ਮਾਰਕੀਟ ਕਮੇਟੀ ਚੇਅਰਮੈਨ ਧਰਮਕੋਟ ਜੈਦਕਾ ਜੀ, ਕਰਮਜੀਤ ਸਿੰਘ ਗਿੱਲ ਸਰਪੰਚ ਲੁਹਾਰਾ, ਗੁਰਨਾਮ ਸਿੰਘ ਜੌਹਲ, ਲਛਮਣ ਸਿੰਘ ਗਿੱਲ, ਨਵਤੇਜਪਾਲ ਸਿੰਘ ਗਿੱਲ, ਨੰਬਰਦਾਰ ਮਹਿੰਦਰ ਸਿੰਘ, ਦੇਵ ਸਿੰਘ ਨੰਬਰਦਾਰ, ਬਲਰਾਜ ਸਿੰਘ ਬਾਜਾ, ਪ੍ਰਧਾਨ ਰਾਮ ਸਿੰਘ ਗਿੱਲ, ਦਵਿੰਦਰ ਸਿੰਘ ਬੰਸੀ, ਪੰਚ ਅਵਤਾਰ ਸਿੰਘ ਤੇ ਪਿੰਡ ਦੇ ਹੋਰ ਵੱਡੀ ਪੱਧਰ ਤੇ ਪਤਵੰਤੇ ਸੱਜਣ ਹਾਜ਼ਰ ਸਨ ।