ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਮੋਦੀ ਹਕੂਮਤ /ਪ੍ਰਧਾਨ ਮਨਜੀਤ ਸਿੰਘ ਧਨੇਰ

ਮਹਿਲ ਕਲਾ,8 ਸਤੰਬਰ (ਮਿੱਠੂ ਮੁਹੰਮਦ,ਡਾ.ਕੁਲਦੀਪ ਗੋਹਲ )

ਦੇਸ਼ ਦੀ ਮੋਦੀ ਹਕੂਮਤ ਰਾਜ ਸਰਕਾਰਾਂ ਨਾਲ ਮਿੱਲ ਕੇ ਦੇਸ਼ ਦੇ ਅੰਨਦਾਤੇ ਨੂੰ ਵੇਚ ਜਾ ਰਹੀ ਹੇ। ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਲਈ ਨਿੱਤ ਨਵੇਂ ਫਾਂਸੀ ਹਮਲੇ ਕਰ ਰਿਹਾ ਹੈ।ਕਰੋਨਾ ਦੀ ਆੜ ਚ ਜਮਹੂਰੀ ਹੱਕ ਕੁਚਲ ਰਿਹਾ ਹੇ,ਲੋਕ ਪੱਖੀ ਬੁੱਧੀ-ਜੀਵੀਆਂ ਤੇ ਜਮਹੂਰੀ ਲੋਕਾਂ ਲਈ ਲੜਨ ਵਾਲੇ ਕਾਰਕੁੰਨਾਂ ਨੂੰ ਜੇਲਾ ‘ਚ ਸੁੱਟਆ ਜਾ ਰਿਹਾ ਹੇੇੈ। ਕਸ਼ਮੀਰ ਤੋੜ ਕੇ.ਨਾਗਰਿਕਤਾ ਸੋਧ ਕਨੂੰਨ ਲਾਗੂ ਕਰਕੇ ਇੱਕ ਸਿਵਲ ਕੋਰ. ਇੱਕ ਸਿਲੇਬਸ, ਇੱਕ ਭਾਰਤੀ ਏਜੰਸੀ ਧਰਮ ਨਿਰਪੇਖਤਾ ਨੂੰ ਢੱਠੇ ਖੂਹ “ਚ ਸੁੱਟ ਕੇ ਦੇਸ਼ ਦੀਆ ਧਾਰਮਿਕ ਘੱਟ ਗਿਣਤੀਆਂ ਤੇ ਹਮਲਾ ਤੇਜ਼ ਹੋ ਚੁੱਕਾ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਾਈਕ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੋਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਪ੍ਰੈਸ ਮਿਲ਼ਨੀ ਦੌਰਾਣ ਕੀਤਾ।ਉਨਾ ਅੱਗੇ ਕਿਹਾ ਕਿ ਮੋਦੀ ਸਾਮਰਾਜ ਤੋਂ ਬਚਾਉਣ ਲਈ ਜੰਥੇਬੰਦੀ (ਡਕੋਦਾ)ਪਹਿਲ ਕਦਮੀ ਕਰਦੀਆਂ ਦੇਸ਼ ਭਰ 250 ਕਿਸਾਨ ਜਥੇਬੰਦੀਆਂ ਨਾਲ ਜੁੜ ਕੇ ਕਿਰਸਾਨੀ ਨੁੰ ਬਚਾਉਣ ਲਈ ਵਰਿਆ ਤੋਂ ਲੋਕਾਂ ਲਈ ਜਾਨ ਤਲੀ ਤੇ ਤਰ ਕੇ ਸੰਘਰਸ ਦੇ ਮੈਦਾਨ ਵਿੱਚ ਹੈ। ਜਿਸ ਤਹਿਤ ਪੰਜਾਬ ਦੀਆ 10 ਲੜਾਕੂ ਕਿਸਾਨ ਜੱਥੇਬੰਦੀਆ ਵੱਲੋਂ 14 ਸਤੰਬਰ ਨੂੰ ਪੰਜਾਬ ਅੰਦਰ ਪੰਜ ਵਿਸਾਲ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਮਾਲਵਾ ਵਿੱਚ ਬਰਨਾਲਾ,ਮੋਗਾ,ਪਟਿਆਲਾ.ਦੁਆਬਾ ਵਿੱਚ ਫਗਵਾੜਾ,ਮਾਝਾ ਵਿੱਚ ਅਮਿ੍ਰਤਸਰ ਆਦਿ ਥਾਂਵਾਂ  ਹੋਰ ਭਰਪੂਰ ਵਿਸਾਲ ਇੱਕਲ ਕੀਤੇ ਜਾਣਗੇ।ਜਿਸ ਦੀਆ ਤਿਆਰੀਆ ਪਿੰਡ ਪਿੰਡ ਜੱਗੀ ਪੱਧਰ ਜਾਰੀ ਹਨ ।ਜਿਸ ਸੰਘਰਸ਼ ਔਰਤਾ ਤੇ ਨੋਜਵਾਨਾ ਦਾ ਅਹਿਮ ਰੋਲ ਹੋਵੇਗਾ ਜੋ ਮੀਟਿੰਗਾਂ ਵਿੱਚ ਪੰਜਾਬ ਭਰਮੀ ਸਮੂਲਤ ਕਰਦੇ ਹਨ।ਉਨਾ ਅੱਗੇ ਕਿਹਾ ਕਿ ਅੱਕ ਕੇ ਕਿਸਾਨ ਖੇਤੀ ਛੱਡੇਗਾ.ਜਮੀਨਾ ਵਿਕਣਗੀਆਂ ਤੇ ਵੱਡੇ ਸਰਮਾਏਦਾਰ ਛੋਟੇ ਦੁਕਾਨਦਾਰ ਗੱਲ ਘੁੱਟ ਕੇ ਵੱਡੇ ਖੇਤੀ ਫ਼ਾਰਮ ਬਣਾਕੇ ਨਵੀਂ ਤਕਨੀਕ ਨਾਲ ਖੇਤੀ ਕਰਨਗੇ। ਕਿਸਾਨਾਂ ਦੇ ਪੁੱਤ ਨੂਂ ਦਿਹਾੜੀਦਾਰ ਮਜ਼ਦੂਰ ਬਣਾਉਣਗੇ। ਕਿਉ ਕਿ ਸੰਸਾਰ ਵਪਾਰ ਸੰਸਥਾ ਨੇ ਭਾਰਤ ਸਰਕਾਰ ਇਹ ਲਾਗੂ ਕਰਵਾਉਦੀ ਹੇ ਤਾਂ ਕਿਸਾਨਾਂ ਬਰਬਾਦ ਦੋ ਜਾਵੇਗੀ।ਕੰਮ ਕਰਦੇ ਲੱਖਾਂ ਦਲਿਤ ਮਜ਼ਦੂਰ ਬੇਰੁਜ਼ਗਾਰ ਹੋਣਗੇ.ਭੁੱਖੇ ਮਾਰਨ ਲਈ ਛੱਡ ਦਿੱਤੇ ਜਾਣਗੇ।ਸਰਕਾਰੀ ਮੰਡੀਆਂ ਖ਼ਾਤਮੇ ਹੋਣ ਨਾਲ ਦੇਸ਼ ਭਰ ਦੀਆ ਲਿੰਕ ਸੜਕਾਂ ਦੀ ਉਸਾਰੀ ਖੂਹ ਖਾਤੇ ਚ ਜਾ ਪਵੇਗੀ। ਧਨੇਰ ਨੇ ਕਿਹਾ ਕਿ ਬਿਹਾਰ ਵਿੱਚ ਸਰਕਾਰ ਵੱਲੋਂ ਸੰਨ 2003 ਚ ਲਾਗੂ ਕੀਤਾ ਇਹ ਖੇਤੀ ਮਾਡਲ ਬੁਰੀ ਤਰਾਂ ਫੇਲ ਹੋ ਚੁੱਕਾ ਹੇ।ਜਿਸ ਨੇ ਉਥੋ ਦੀ ਕਿਰਸਾਨੀ ਤੇ ਮਜਦੂਰੀ ਬਰਵਾਦ ਕਰ ਕੇ ਰੱਖ ਦਿੱਤੀ ਹੈ।ਪਰ ਪੰਜਾਬ ਗੁਰੂ ਪੀਰਾਂ ਭਗਤ ਸਰਾਭੇ ਦੀ ਬੜਾਕੂ ਧਰਤੀ ਹੈ ਜੋ ਸਰਕਾਰ ਦੇ ਅਜਿਹੇ ਮਨਸੂਬੇ ਪਾਸ ਨਹੀਂ ਹੋਣ ਦੇਵੇਗੀ।ਇਸ ਸਮੇ ਉਨਾ ਨਾਲ ਜਿਲਾ ਪ੍ਰਧਾਨ ਦਰਸ਼ਨ ਸਿੰਘ ਉਹਗੋ. ਗੁਰਦੇਵ ਸਿੰਘ ਮਾਗੇਵਾਲ.ਬਲਵੰਤ ਸਿੰਘ ਉਪੱਲੀ.ਮਲਕੀਤ ਸ਼ਿੰਘ ਈਨਾਂ. ਦਰਸ਼ਨ ਸਿੰਘ ਮਹਿਤਾ.ਬਲਦੇਵ ਸਿੰਘ ਸੱਦੋਵਾਲ ਆਦਿ ਆਗੂ ਹਾਜ਼ਰ ਸਨ।ਉਨਾ ਐਲਾਨ ਕੀਤਾ ਕਿ ਪੂਰੇ ਇਲਾਕੇ ਅੰਦਰ ਤਿਆਰੀ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਜਾਵੇਗੀ

Leave a Reply

Your email address will not be published. Required fields are marked *