ਸਿਧਵਾਂ ਬੇਟ 30 ਮਾਰਚ (ਡਾ.ਕੁਲਵਿੰਦਰ ਤਲਵੰਡੀ ਕਲਾਂ) ਅੱਜ ਬਲਾਕ ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ਦੇ ਐਸ ਐਮ ਓ ਡਾਕਟਰ ਮੈਡਮ ਮਨਦੀਪ ਸਿੱਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕ ਰਹਿਣ ਦੀ ਲੋੜ ਹੈ ਇਸ ਮੌਕੇ ਐਸ ਐਮ ਓ ਸਾਹਿਬ ਵੱਲੋਂ ਨੋਡਲ ਅਫ਼ਸਰ ਜਸਕਰਨ ਸਿੰਘ ਦੇ ਅਦਾਰੇ ਅੰਦਰ ਆਉਂਦੇ ਪਿੰਡਾਂ ਨੂੰ ਚੈੱਕ ਕਰਨ ਲਈ ਪਹਿਲ ਦੇ ਆਧਾਰ ਤੇ ਡਾਕਟਰ ਬਲਵਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਉਨ੍ਹਾਂ ਦੀਆਂ 14 ਟੀਮਾਂ ਨੂੰ ਪਿੰਡਾਂ ਦੇ ਘਰ ਘਰ ਜਾ ਕੇ ਲੋਕਾਂ ਦਾ ਚੈੱਕਅਪ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਉਨ੍ਹਾਂ ਨੇ ਐਨ ਆਰ ਆਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਦਰਾਂ ਦਿਨਾਂ ਤੱਕ ਆਪਣੇ ਘਰ ਵਿਚ ਹੀ ਰਹਿਣ ਅਤੇ ਲੋਕਾਂ ਤੋਂ ਦੂਰੀ ਬਣਾ ਕੇ
ਰੱਖਣ ਅਤੇ ਆਪਣੇ ਹੱਥ ਵਾਰ ਵਾਰ ਸੈਨੇਟਾਈਜ ਕਰਦੇ ਰਹਿਣ ਅਤੇ ਮੂੰਹ ਤੇ ਮਾਸਕ ਲੱਗਾ ਕੇ ਰੱਖਣ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਖੰਘ ਜ਼ੁਕਾਮ ਜਾਂ ਬੁਖਾਰ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਚੈੱਕਅਪ ਨੇੜੇ ਦੇ ਸਿਵਲ ਹਸਪਤਾਲ ਵਿੱਚ ਜ਼ਰੂਰ ਕਰਵਾਉਣ ਜਿਨ੍ਹਾਂ ਮਰੀਜ਼ਾਂ ਵਿੱਚ ਕਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਉਹਨਾਂ ਨੂੰ ਲੁਧਿਆਣਾ ਦੇ ਸੀਐਮਸੀ ਅਤੇ ਡੀਐਮਸੀ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਕਰੋਨਾ ਵਾਰਿਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰੀਏ ਅਤੇ ਅਸੀਂ ਕਰਦੇ ਰਹਾਂਗੇ ਉਨ੍ਹਾਂ ਨੇ ਹੋਰਨਾਂ ਡਾਕਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਜਲਦੀ ਹੀ ਲੋਕਾਂ ਨੂੰ ਬਚਾਇਆ ਜਾ ਸਕੇ ।