ਮੋਗਾ 10 ਸਤੰਬਰ (ਜੋਗਿੰਦਰ ਸਿੰਘ) ਜਦੋਂ ਤੋਂ ਕਰੋਨਾ ਦੀ ਮਹਾਮਾਰੀ ਆਈ ਹੈ ਉਸ ਸਮੇਂ ਤੋਂ ਖਿਡਾਰੀ ਵੀ ਘਰਾ ’ਚ ਬੈਠ ਗਏ ਸਨ ਅਤੇ ਪੂਰੀ ਤਰਾਂ ਨਾਲ ਉਦਾਸ ਹੋ ਚੁੱਕੇ ਸਨ ਜਿਨ੍ਹਾਂ ਨੂੰ ਦੁਬਾਰਾ ਗਰਾਉਡ ’ਚ ਲਿਉਣ ਲਈ ਮੋਗਾ ਜਿਲਾਂ ਦੇ ਪਿੰਡ ਡਾਲਾ ’ਚ ਬਾਬਾ ਰੋਡੂ ਜੀ ਸਪੋਰਟਸ ਕਲੱਬ ਅਤੇ ਐਨ.ਆਈ.ਆਰ ਲੋਕਾਂ ਦੇ ਸਹਿਯੋਗ ਨਾਲ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਸਕੋ ਕਿਕਟ ਟੂਰਨਾਮੈਟ ਕਰਵਾਇਆਂ ਗਿਆਂ ਜਿਸ ਵਿੱਚ ਪੰਜਾਬ ਦੀਆਂ ਚੋਣਵੀਆਂ ਟੀਮਾ ਨੇ ਭਾਗ ਲਿਆਂ ਜਿਥੇ ਪਹਿਲੇ ਨੰਬਰ ਤੇ ਰਹੀ ਡਾਲਾ ਦੀ ਟੀਮ ਨੂੰ 31000 ਅਤੇ ਦੂਸਰੇ ਅਸਥਾਨ ਤੇ ਰਹਿਣ ਵਾਲੀ ਪਿੰਡ ਸਮਾਲਸਰ ਦੀ ਟੀਮ ਨੂੰ 21000 ਹਜਾਰ ਦੇ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ ਜਿਨ੍ਹਾਂ ਵਿੱਚ ਪਹਿਲਾ ਇਨਾਮ ਨਛੱਤਰ ਸਿੰਘ ਅਤੇ ਸਵ: ਸ੍ਰ: ਨਰਿੰਦਰ ਸਿੰਘ ਦੇ ਕਨੇਡੀਅਨ ਅਤੇ ਅਮਰੀਕਾ ਪ੍ਰੀਵਾਰ ਵੱਲੋਂ ਅਤੇ ਦੂਸਰਾ ਇਨਾਮ ਬਲਜਿੰਦਰ ਸਿੰਘ ਬੱਲੀ ਲੰਬਰਦਾਰ ਡਾਲਾ ਵੱਲੋਂ ਦਿੱਤਾ ਗਿਆ, ਇਸ ਟੂਰਨਾਮੈਟ ਦੇ ਹਲਕੇ ਵਿੱਚ ਜਿਥੇ ਖੂਬ ਚਰਚੇ ਹੋ ਰਹੇ ਹਨ ਉਥੇ ਹੀ ਖਿਡਾਰੀਆਂ ਚ ਆਪਣੇ ਅੰਦਰ ਛੁਪੀ ਪ੍ਰਭਤਾ ਨੂੰ ਪ੍ਰਗਟ ਕਰਦਿਆਂ ਕਰੋਨਾ ਦੇ ਲੰਬੇ ਸਮੇ ਤੋਂ ਬਾਅਦ ਪਿੰਡ ਡਾਲਾ ਦੀ ਗਰਾਉਡ ’ਚ ਖੁਲ ਕੇ ਚੌਕੇ ਛਿੱਕੇ ਮਾਰ ਦਰਸ਼ਕਾ ਦਾ ਖੂਬ ਮੰਨੋਰੰਜਨ ਕੀਤਾ ਉਥੇ ਸ਼ੋਸਲ ਡਿਸਟੈਂਸ ਅਤੇ ਮਾਸਕ ਪਾ ਦਰਸਕ ਪਹੁੰਚੇ ਅਤੇ ਕੁਮੈਟਰਾਂ ਨੇ ਖੂਬ ਰੰਗ ਵੀ ਬੰਨੀ ਰੱਖਿਆਂ ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਕਿਹਾ ਕਿ ਨੌਜਵਾਨ ਸਾਡਾ ਸਰਮਾਇਆਂ ਹਨ ਅਤੇ ਕਰੋਨਾ ਨੇ ਇਹਨਾ ਨੂੰ ਉਦਾਸ ਕਰਕੇ ਘਰਾ ’ਚ ਬਠਾ ਦਿੱਤਾ ਸੀ ਪਰ ਪਿੰਡ ਵਾਸੀਆਂ ਅਤੇ ਕਲੱਬ ਮੈਬਰਾਂ ਨੇ ਉਦਮ ਕਰਕੇ ਇਹਨਾ ਨੂੰ ਹੌਸ਼ਲਾ ਦੇ ਗਰਾਉਡਾ ’ਚ ਲਿਆਂ ਜਿਥੇ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾ ਦੀ ਪਾਲਣਾ ਕਰਦਿਆਂ ਮਾਸ਼ਕ ਅਤੇ ਸ਼ੋਸਲ ਡਿਸਟੈਂਸ ਲਈ ਇਕ ਮੀਟਰ ਦੂਰ ਦੂਰ ਦਰਸ਼ਕਾ ਨੂੰ ਬਠਾ ਕਿ ਖੇਡਾ ਦਾ ਅਨੰਦ ਮਾਣਿਆਂ ਉਹਨਾ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜੀ ਨੂੰ ਘਰਾਂ ’ਚ ਨਹੀ ਬੈਠਣ ਦੇਣਾ ਚਾਹੀਦਾ ਸਗੋਂ ਪ੍ਰੇਰਿਤ ਕਰਕੇ ਖੇਡਾ ਵੱਲ ਜੋੜੀ ਰੱਖਣਾਂ ਚਾਹੀਦਾ ਹੈ ਖੇਡਾ ਖਿਡਾਰੀਆਂ ਅਤੇ ਨੌਜਵਾਨਾ ਦਾ ਮਨੋਬਲ ਵਧਾਉਦੀਆਂ ਹਨ ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰ ਸਕਦੇ ਆਂ ਉਹਨਾ ਕਿਹਾ ਕਿ ਖਿਡਾਰੀਆਂ ਨੇ ਬਹੁਤ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਕੇ ਇਨਾਮ ਜਿੱਤੇ ਹਨ ਅਤੇ ਦਰਸਕਾ ਨੇ ਪੂਰਨ ਸਹਿਯੋਗ ਦਿੱਤਾ।ਇਸ ਮੋਕੇ ਨੰਬਰਦਾਰ ਪਰਮਪਾਲ ਸਿੰਘ ਡਾਲਾ ਨੇ ਕਿਹਾ ਕਿ ਖੇਡਾ ਸਾਨੂੰ ਬਿਮਾਰੀਆਂ ਤੋਂ ਬਚਾਉਦੀਆਂ ਹਨ ਅਤੇ ਅਸੀ ਉਦਾਸ ਬੈਠੇ ਖਿਡਾਰੀਆਂ ’ਚ ਜੋਸ਼ ਭਰਨ ਲਈ ਇਹ ਟੂਰਨਾਮੈਟ ਕਰਵਾਇਆਂ ਤਾਂ ਜੋ ਉਹ ਕਰੋਨਾ ਦੇ ਡਰ ਤੋਂ ਆਪਣੀ ਗੇਮ ਹੀ ਨਾ ਭੁਲ ਜਾਣ ਉਹਨਾ ਕਿਹਾ ਖਿਡਾਰੀਆਂ ਨੇ ਬਹੁਤ ਹੌਸ਼ਲਾ ਦਿਖਾਇਆਂ ਅਤੇ ਸਾਫ ਸੁਥਰੀ ਖੇਡ ਦਾ ਪ੍ਰਦਰਸ਼ਨ ਕਰਕੇ ਡਰ ਦੇ ਸਾਏ ’ਚ ਜਿਉ ਰਹੇ ਖੇਡ ਪ੍ਰੇਮੀਆਂ ਦੇ ਚਿਹਰੇ ਤੇ ਮਸਕਾਨ ਲਿਆਦੀ ਉਹਨਾ ਕਿਹਾ ਕਿ ਸਰਕਾਰੀ ਨਿਯਮਾ ਦੀ ਪਾਲਣਾ ਕਰਕੇ ਸਾਡੇ ਲੋਕਾਂ ਨੂੰ ਖਿਡਾਰੀਆਂ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ , ਜਿਸ ਨਾਲ ਉਹ ਖੇਡਾ ਨਾਲ ਜੁੜੇ ਰਹਿਣ ਉਹਨਾ ਕਿਹਾ ਖੇਡਾ ਸਾਡੇ ਸਰੀਰ ਦਾ ਇਕ ਨਿਖੜਵਾ ਅੰਗ ਹਨ ਅਤੇ ਸਾਨੂੰ ਖੇਡਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਉਹਨਾ ਪਿੰਡ ਵਾਸੀਆਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਖਿਡਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨਾ ਨੂੰ ਨਸਿਆਂ ਤੋਂ ਦੂਰ ਕਰਨ ਲਈ ਖੇਡਾ ਨਾਲ ਜੁੜਣਾ ਬਹੁਤ ਜਰੂਰੀ ਹੈ ਉਹਨਾ ਕਿਹਾ ਕਿ 4 ਮਹੀਨਿਆਂ ਦੇ ਲੌਕ ਡੌਨ ਤੋਂ ਬਾਅਦ ਪਹਿਲਾ ਟੂਰਨਾਮੈਟ ਹੋਣ ਕਰ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲੀ ਹੈ ਸੋ ਅਜਿਹੇ ਮੈਚ ਪਿੰਡ ਪਿੰਡ ਹੋਣੇ ਚਾਹੀਦੇ ਹਨ।
ਇਸ ਮੌਕੇ ਤੇ ਪਰਮਪਾਲ ਸਿੰਘ ਨੰਬਰਦਾਰ, ਰਣਜੀਤ ਸਿੰਘ ਮੈਂਬਰ , ਕਾਮਰੇਡ ਜਗਸੀਰ ਸਿੰਘ, ਚਰਨਜੀਤ ਸਿੰਘ ਡਾਲਾ, ਗੁਰਪ੍ਰੀਤ ਸਿੰਘ ਗੋਪੀ , ਬਲਜੀਤ ਸਿੰਘ, ਮਨਦੀਪ ਸਿੰਘ ਕਾਲਾ ਸੰਮਤੀ ਮੈਂਬਰ, ਮਹਿੰਦਰ ਸਿੰਘ ਮੈਂਬਰ ਪੰਚਾਇਤ, ਜਸਪਾਲ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ, ਗਗਨਾ, ਜੋਤ, ਹੈਪੀ, ਨਿੱਕਾ, ਪ੍ਰਗਟ ਸਾਰੇ ਟੂਰਨਾਮੈਂਟ ਕਮੇਟੀ ਮੈਂਬਰ , ਬਲੌਰ ਸਿੰਘ, ਦਰਸ਼ਨ ਸਿੰਘ ਮਾਸਟਰ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।