ਮੋਗਾ 25 ਮਾਰਚ ( ਜਸਵੀਰ ਲੋਹਾਰਾ, ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਰੀ ਕੀਤੇ ਗਏ ਕਰਫਿਊ ਦੇ ਹੁਕਮਾਂ ਦੀ ਲਗਾਤਾਰਤਾ ਵਿੱਚ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਕਰਫਿਊ ਦੌਰਾਨ ਆਮ ਜਨਤਾ ਨੂੰ ਸਿਹਤ ਅਤੇ ਰਾਸ਼ਨ ਸਬੰਧੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਹਾਇਤਾ ਨੰਬਰ ਜਾਰੀ ਕੀਤੇ ਗਏ ਹਨ।
ਉਹਨਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕੇ ਉਹ ਆਪਣੇ ਆਪਣੇ ਘਰਾਂ ਵਿਚ ਹੀ ਰਹਿਣਾ ਯਕੀਨੀ ਬਣਾਉਣ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਉਹਨਾਂ ਹਰ ਪ੍ਰਕਾਰ ਦਾ ਜ਼ਰੂਰੀ ਸਮਾਨ ਉਹਨਾਂ ਦੇ ਨੇੜੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋ ਇਸ ਕਰਫਿਊ ਦੌਰਾਨ ਗਰੀਬਾਂ, ਦਿਹਾੜੀਦਾਰਾਂ ਲਈ ਰਾਸ਼ਨ ਦਾਨ ਦੇ ਇਛੁੱਕ ਵਿਅਕਤੀਆਂ ਨੂੰ ਡਰਾਈ ਰਾਸ਼ਨ ਜਿਵੇ ਕਿ ਆਟਾ, ਚਾਵਲ, ਦਾਲ, ਖੰਡ, ਚਾਹ ਪੱਤੀ ਅਤੇ ਸਾਬਣ ਆਦਿ ਦਾਨ ਵਜੋ ਮੁਹੱਈਆ ਕਰਵਾਉਣ ਲਈ ਵੀ ਸਹਾਇਤਾ ਨੰਬਰ ਜਾਰੀ ਕੀਤੇ ਗਏ ਹਨ। ਜਿਵੇ ਕਿ ਤਹਿਸੀਲ ਮੋਗਾ ਨਾਲ ਸਬੰਧਤ ਜਨਤਾ ਗੁਰਜੀਤ ਸਿੰਘ 98556-46577, ਤਹਿਸੀਲ ਨਿਹਾਲ ਸਿੰਘ ਵਾਲਾ ਦੇ ਲੋਕ ਸਨਮ ਸੂਦ 88472-74522, ਤਹਿਸੀਲ ਧਰਮਕੋਟ ਦੇ ਵਾਸੀ ਰਾਜਵੰਤ ਸਿੰਘ ਵਾਲੀਆ 98149-71898, ਤਹਿਸੀਲ ਬਾਘਾਪੁਰਾਣਾ ਦੇ ਵਾਸੀ ਚਰਨਜੀਤ ਸਿੰਘ ਦੇ ਮੋਬਾਇਲ ਨੰਬਰ 98554-88235 ਤੇ ਸੰਪਰਕ ਕਰਕੇ ਇਹ ਡਰਾਈ ਰਾਸ਼ਨ ਪ੍ਰਾਪਤ ਕਰ ਸਕਦੇ ਹਨ।
ਕੋਰੋਨਾ ਸਬੰਧੀ ਮੈਡੀਕਲ ਸਹਾਇਤਾ ਲਈ- 104, 01636-220544, ਕਰਫਿਊ ਪਾਸ ਪ੍ਰਾਪਤ ਕਰਨ ਅਤੇ ਇਨ੍ਹਾਂ ਸਬੰਧੀ ਪੁੱਛ ਗਿੱਛ ਲਈ ਸਤਨਾਮ ਸਿੰਘ ਸੀਨੀਅਰ ਸਹਾਇਕ 97813-05051, ਇੰਦਰਜੀਤ ਸਿੰਘ ਕਲਰਕ 98146-65310, ਤਲਵਿੰਦਰ ਸਿੰਘ ਕਲਰਕ 98557-06890 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਿਜਲੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਦਮਨਜੀਤ ਸਿੰਘ 96461-14520 ਅਤੇ ਇੰਦਰਜੀਤ ਸਿੰਘ 96461-14581, ਐਕਸੀਅਨ ਮੋਗਾ ਵਿਜੈ ਕੁਮਾਰ 96461-14522, ਭੁਪਿੰਦਰ ਸਿੰਘ ਐਸ.ਡੀ.ਓ. ਮੋਗਾ ਸ਼ਹਿਰੀ 96461-14569, ਜੀਵਨ ਦਾਸ ਐਸ.ਡੀ.ਓ. ਕੋਟ ਈਸੇ ਖਾਂ 96461-14571, ਕੇਵਲ ਸਿੰਘ ਐਸ.ਡੀ.ਓ. ਧਰਮਕੋਟ 96461-14982 ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਜਨਰਲ ਕੰਮਾਂ ਲਈ 75270-44478 ਅਤੇ 01636-239911 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਡੀਕਲ ਸਹਾਇਤਾ 97800-01879 ਅਤੇ 97803-03784 ਨੰਬਰਾਂ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੁਝ ਜਰੂਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਕਰਫਿਊ ਦੇ ਹੁਕਮਾਂ ਤੋ ਛੋਟ ਦਿੱਤੀ ਗਈ ਹੈ, ਤਾਂ ਜੋ ਆਮ ਜਨਤਾ ਨੂੰ ਕੁਝ ਜਰੂਰੀ ਸਹੂਲਤਾਂ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਵਿਭਾਗ, ਬੀ.ਐਸ.ਐਨ.ਐਲ, ਨਗਰ ਨਿਗਮ ਦੇ ਸੈਨੀਟੇਸ਼ਨ ਵਰਕਰਾਂ ਅਤੇ ਵਾਟਰ ਆਰ.ਓ. ਸਟਾਫ, ਨੈਸਲੇ ਡੇਅਰੀ ਮੋਗਾ ਦੇ ਸਟਾਫ ਮੈਬਰ, ਪਾਰਸ ਪ੍ਰਾਈਵੇਟ ਲਿਮੀਟਡ ਖੋਸਾ ਪਾਂਡੋ ਦੇ ਵਰਕਰਾਂ ਨੂੰ ਕਰਫਿਊ ਦੇ ਹੁਕਮਾਂ ਵਿੱਚੋ ਛੋਟ ਦਿੱਤੀ ਗਈ ਹੈ।