ਧਰਮਕੋਟ 3 ਅਪ੍ਰੈਲ (ਜਗਰਾਜ ਲੋਹਾਰਾ,ਰਿੱਕੀ ਕੈਲਵੀ )
ਕੱਲ੍ਹ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ਔਰਤ ਨੇ ਲੋਹਗੜ ਚੌਕ ਮੋਗਾ ਵਿੱਚ ਫਟੇ ਉੱਪਰ ਬੱਚੇ ਨੂੰ ਜਨਮ ਦਿੱਤਾ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ ਸਥਾਨਕ ਸ਼ਹਿਰ ਵਿੱਚ ਨਾਲ ਰਹਿੰਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸਦੀ ਕਿ ਡਿਲੀਵਰੀ ਹੋਣੀ ਸੀ ਉਨ੍ਹਾਂ ਨੇ ਰਾਤ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜਕਾਏ ਨਾਲ ਹੀ ਉਨ੍ਹਾਂ ਨੇ ਹੀ ਸਰਕਾਰੀ ਹਸਪਤਾਲ ਵੀ ਗਏ ਉੱਥੇ ਵੀ ਕੁੰਡੇ ਲੱਗੇ ਹੋਏ ਸਨ ਤੇ ਕੋਈ ਵੀ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਹੁਣ ਲੋਗਹੜ ਚੌਕ ਜਲੰਧਰ ਰੋਡ ਸਥਿਤ ਔਰਤ ਨੂੰ ਫੱਟੇ ਤੇ ਹੀ ਬੱਚੇ ਨੂੰ ਜਨਮ ਦੇਣਾ ਪਿਆ
ਇਸ ਮੌਕੇ ਬਿੱਕਰ ਸਿੰਘ ਏ ਐੱਸ ਆਈ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਪੀਸੀਆਰ ਮੋਟਰਸਾਈਕਲ ਨੰਬਰ 22 ਦੋਹਾਂ ਵੱਲੋਂ ਦੋਵਾਂ ਕਰਮਚਾਰੀਆਂ ਵੱਲੋਂ ਔਰਤ ਦੀ ਡਿਲੀਵਰੀ ਵਿੱਚ ਪੂਰੀ ਸਹਾਇਤਾ ਕੀਤੀ ਗਈ ਅਤੇ ਔਰਤਾਂ ਨੂੰ ਉਥੇ ਬੁਲਾ ਕੇ 1.30 ਵਜੇ ਦੇ ਕਰੀਬ ਔਰਤ ਦੀ ਡਿਲੀਵਰੀ ਸਫਲਤਾ ਪੂਰਵਕ ਕਰ ਲਈ ਗਈ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਹੀ ਪੁਲਸ ਕਰਮਚਾਰੀਆਂ ਵੱਲੋਂ ਕੀਤੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਪਰਿਵਾਰ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਘਰ ਲੜਕੇ ਨੇ ਜਨਮ ਲਿਆ ਹੈ ਪੁਲਿਸ ਪ੍ਰਸ਼ਾਸਨ ਧਰਮਕੋਟ ਵੱਲੋਂ ਬਹੁਤ ਹੀ ਵਧੀਆ ਰੋਲ ਨਿਭਾਇਆ ਗਿਆ ਹੈ ਪਰਿਵਾਰ ਵੱਲੋਂ ਵੀ ਦੋਹਾਂ ਮੁਲਾਜ਼ਮਾਂ ਵੱਲੋਂ ਜੋ ਸਹਾਇਤਾ ਕੀਤੀ ਗਈ ਉਸ ਲਈ ਪਰਿਵਾਰ ਵੱਲੋਂ ਉਨ੍ਹਾਂ ਦਾ ਬਹੁਤ ਤਹਿਦਿਲੋਂ ਧੰਨਵਾਦ ਕੀਤਾ ਗਿਆ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਸਾਰੀਆਂ ਹੀ ਸਿਹਤ ਸਹੂਲਤਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨਸਾਨ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹਨ ਜਿੱਦਾਂ ਕੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡਾ ਦੇਸ਼ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਵਿੱਚੋਂ ਲੰਘ ਰਿਹਾ ਹੈ ਇਸ ਸੰਕਟ ਦੀ ਘੜੀ ਵਿੱਚ ਇਨਸਾਨ ਨੂੰ ਮੁੱਢਲੀਆਂ ਸਹੂਲਤਾਂ ਵੀ ਨਾ ਮਿਲਣਾ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ