5 ਦਸੰਬਰ ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ ਕੁਲਦੀਪ ਸਿੰਘ) ਪਿੱਛਲੇ ਦਿਨੀ ਭਾਰਤੀ ਕਮਿਊਨਿਸਟ ਪਾਰਟੀ ਨੂੰ ਵੱਡਾ ਝੱਟਕਾ ਲੱਗਾ ਜਦੋਂ ਇਹ ਖ਼ਬਰ ਮਿਲੀ ਕਿ ਬੇਧੜਕ ਬੇਦਾਗ ਸ਼ਖ਼ਸੀਅਤ ਵਿਧਾਇਕ ਕਾਮਰੇਡ ਬੂਟਾ ਸਿੰਘ ਦੀ ਮੌਤ ਹੋ ਗਈ ਹੈ । ਕਾਮਰੇਡ ਜੀ ਨੇ ਆਪਣਾ ਸਾਰਾ ਜੀਵਨ ਲੋਕਾਂ ਦੇ ਬੇਹਤਰ ਭਵਿੱਖ ਦੇ ਲੇਖੇ ਲਾਇਆ । ਕਾਮਰੇਡ ਬੂਟਾ ਸਿੰਘ ਦੀ ਮੌਤ ਨਾਲ ਕਮਿਊਨਿਸਟ ਲਹਿਰ ਨੂੰ ਤਜਰਬੇ ਦੇ ਰੂਪ ਵਿੱਚ ਬਹੁਤ ਵੱਡਾ ਘਾਟਾ ਪਿਆ । ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲ਼ਾ ਜੀ ਨੇ ਕੀਤਾ । ਉਹਨਾਂ ਨੇ ਲਗਾਤਾਰ ਆਪਣੀ ਨਿੱਜੀ ਜ਼ਿੰਦਗੀ ਚੋ ਟਾਈਮ ਕੱਢ ਕੇ ਲੋਕਾਂ ਦੇ ਬੇਹਤਰ ਜੀਵਨ ਲਈ ਲੜਾਈਆਂ ਲੜੀਆਂ । ਜਿੱਥੇ ਕਾਮਰੇਡ ਕੁਲਦੀਪ ਭੋਲ਼ਾ ਦੀ ਅਗਵਾਈ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਵਿੱਖੇ ਕਾਮਰੇਡ ਬੂਟਾ ਸਿੰਘ ਜੀ ਦੀ ਮੌਤ ਦਾ ਸੋਕ ਮਤਾ ਕੀਤਾ ਗਿਆ , ਉਥੇ ਹੀ ਬਲਾਕ ਸਕੱਤਰ ਕਾਮਰੇਡ ਜਗਜੀਤ ਧੂੜਕੋਟ ਨੇ ਕਿਹਾ ਕਿ ਭਾਵੇਂ ਮੌਤ ਇੱਕ ਕੁਦਰਤੀ ਵਰਤਾਰਾ ਵਾਪਰਦਾ ਹੈ ਪਰ ਕਾਮਰੇਡ ਬੂਟਾ ਸਿੰਘ ਵਰਗੀ ਹੋਣਹਾਰ ਸ਼ਖ਼ਸੀਅਤ ਦਾ ਜਾਣਾ ਪਾਰਟੀ ਲਈ ਵੱਡੇ ਦੁੱਖ ਦੀ ਗੱਲ ਹੈ । ਪਰ ਸਾਨੂੰ ਸਾਰਿਆਂ ਨੂੰ ਕਾਮਰੇਡ ਜੀ ਮੌਤ ਤੋਂ ਜਿਆਦਾ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ । ਉਹਨਾਂ ਦੇ ਲੋਕਾਂ ਵਿੱਚ ਵਿਚਰਨ ਅਤੇ ਕੰਮ ਕਰਨ ਦੇ ਤਰੀਕੇ ਨੂੰ ਸਲਾਮ ਕਰਨਾ ਚਾਹੀਦਾ ਹੈ । ਇਸ ਸਮੇ ਕਾਮਰੇਡ ਮਹਿੰਦਰ ਧੂੜਕੋਟ ਕਾਮਰੇਡ ਕੁਲਵੰਤ ਬੱਧਨੀ ਸਰਪੰਚ, ਕਾਮਰੇਡ ਸੁਖਦੇਵ ਭੋਲ਼ਾ ਜਸਪਾਲ ਧੂੜਕੋਟ ਕਾਮਰੇਡ ਗੁਰਦਿੱਤ ਦੀਨਾ ਕਾਮਰੇਡ ਰਘਵੀਰ ਆਦਿ ਦੁੱਖ ਵਿੱਚ ਸ਼ਰੀਕ ਹੋਏ ।