ਮੋਗਾ, 19 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਖੇਡ ਅਫ਼ਸਰ ਮੋਗਾ ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਜ਼ੋ ਕਿ ਸੰਗਰੂਰ ਅਤੇ ਜਲੰਧਰ ਵਿਖੇ ਮਿਤੀ 14 ਤੋਂ 17 ਜਨਵਰੀ 2020 ਤੱਕ ਹੋਈਆਂ ਵਿੱਚ ਜ਼ਿਲ੍ਹਾ ਮੋਗਾ ਦੇ ਅਥਲੈਟਿਕਸ ਕੋਚਿੰਗ ਸਬ ਸੈਂਟਰ ਬਿਲਾਸਪੁਰ ਦੇ ਖਿਡਾਰੀ ਅਮ੍ਰਿਤਪਾਲ ਸਿੰਘ ਅੰਡਰ-14 ਲੰਬੀ ਛਾਲ ਵਿੱਚ ਗੋਲਡ ਮੈਡਲ, ਗੁਰਪ੍ਰੀਤ ਕੌਰ ਅੰਡਰ-14 ਲੜਕੀਆਂ ਲੰਬੀ ਛਾਲ ਗੋਲਡ ਮੈਡਲ, ਸਿਮਰਜੀਤ ਕੌਰ ਅੰਡਰ-16, 100 ਮੀਟਰ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਰਮਵੀਰ ਸਿੰਘ ਅੰਡਰ-16 ਸਾਲ ਨੇ 800 ਮੀਟਰ ਅਤੇ 2000 ਮੀਟਰ ਵਿੱਚ ਗੋਲਡ ਮੈਡਲ ਹਾਸਿਲ ਕੀਤਾ, ਤ੍ਰੀਪਤਦੀਪ ਸਿੰਘ ਅੰਡਰ-14 ਸਾਲ ਨੇ ਸ਼ਾਟਪੁਟ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਸਿਮਰਨਜੀਤ ਕੌਰ ਅੰਡਰ-16 ਨੇ ਲੰਬੀ ਛਾਲ ਵਿੱਚ ਬਰਾਂਉਂਜ ਮੈਡਲ ਪ੍ਰਾਪਤ ਕੀਤਾ
ਇਹ ਸਾਰੇ ਖਿਡਾਰੀ ਖੇਡ ਵਿਭਾਗ ਅਧੀਨ ਚੱਲ ਰਹੇ ਅਥਲੈਟਿਕਸ ਕੋਚਿੰਗ ਸਬ ਸੈਂਟਰ ਬਿਲਾਸਪੁਰ ਵਿਖੇ ਖੇਡ ਵਿਭਾਗ ਦੇ ਅਥਲੈਟਿਕਸ ਕੋਚ ਸ. ਜਗਵੀਰ ਸਿੰਘ ਜੀ ਦੀ ਦੇਖ-ਰੇਖ ਵਿੱਚ ਸਵੇਰ ਅਤੇ ਸ਼ਾਮ ਦੇ ਸਮੇਂ ਪ੍ਰੈਕਟਿਸ ਕਰਦੇ ਹਨ ਅਤੇ ਇਨ੍ਹਾਂ ਸਾਰੇ ਖਿਡਾਰੀਆਂ ਦੀ ਚੋਣ ਗੁਹਾਟੀ ਵਿਖੇ ਹੋਣ ਵਾਲੀ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਖੇ ਹੋਈ ਹੈ।
ਜ਼ਿਲ੍ਹਾ ਖੇਡ ਅਫਸਰ ਬਲਵੰਤ ਸਿੰਘ ਨੇ ਖੇਡ ਵਿਭਾਗ ਦੇ ਅਥਲੈਟਿਕਸ ਕੋਚ ਸ. ਜਗਵੀਰ ਸਿੰਘ ਅਤੇ ਜੇਤੂ ਖਿਡਾਰੀ ਅਤੇ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਮੋਗਾ ਜ਼ਿਲ੍ਹੇ ਦਾ ਨਾਮ ਹੋਰ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।