ਅਨੁਸੂਚਿਤ ਜਾਤੀ ਵਰਗ ਦੇ ਬਿਨੈਕਾਰਾਂ ਨੂੰ ਲਗਭਗ 27.20 ਲੱਖ ਰੁਪਏ ਦੇ ਕਰਜ਼ਿਆਂ ਦੀ ਦਿੱਤੀ ਮਨਜ਼ੂਰੀ
ਮੋਗਾ, 24 ਮਾਰਚ(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਅਨੁਸੂਚਿਤ ਜਾਤੀ ਵਰਗ ਦੇ ਲੋਕਾ ਦੀ ਭਲਾਈ ਲਈ ਐਸ .ਸੀ. ਕਾਰਪੋਰੇਸ਼ਨ ਮੋਗਾ ਵਲੋਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਨੁਸੂਚਿਤ ਜਾਤੀਆਂ ਦੇ ਬਿਨੈਕਾਰਾਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਲਗਭਗ 27.20 ਲੱਖ ਦੇ ਕਰਜ਼ੇ ਮਨਜੂਰ ਕੀਤੇ ਗਏ ਹਨ। ਇਸ ਸਬੰਧੀ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਵਿੱਚ ਹਾਜ਼ਰ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ੍ਰੀ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ 27.20 ਲੱਖ ਦੇ ਇਹ ਕਰਜ਼ੇ ਵੱਖ ਵੱਖ ਸਹਾਇਕ ਧੰਦੇ ਜਿਵੇਂ ਕਿ ਡੇਅਰੀ ਫਾਰਮ ,ਕਰਿਆਨਾ ਦੁਕਾਨ, ਕਪੜੇ ਦੀ ਦੁਕਾਨ, ਸਟਰਿੰਗ ਸਟੋਰ ਆਦਿ ਲਈ ਮਨਜ਼ੂਰ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਟੀ.ਐਸ. ਸਕੀਮ ਅਧੀਨ 08 ਲਾਭਪਾਤਰੀਆ ਨੂੰ 0.80 ਲੱਖ ਰੁਪਏ ਦੀ ਸਬਸਿਡੀ ਅਤੇ 5.90 ਲੱਖ ਬੈਂਕ ਕਰਜ਼ਾ ਕੁੱਲ 6.70 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਗਏ ਹਨ। ਇਸ ਤੋ ਇਲਾਵਾ ਸਿੱਧਾ ਕਰਜ਼ਾ ਸਕੀਮਾਂ ਤਹਿਤ 11 ਬਿਨੈਕਾਰਾ ਨੂੰ 20.50 ਲੱਖ ਰੁਪਏ ਦੇ ਕਰਜ਼ੇ ਦੀ ਮੰਨਜੂਰੀ ਦਿੱਤੀ ਗਈ ਹੈ।
ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਕਾਰਜਕਾਰੀ ਡਾਇਰੈਕਟਰ ਦਵਿੰਦਰ ਸਿੰਘ ਅਤੇ ਚੇਅਰਮੈਨ ਮੋਹਨ ਲਾਲ ਸੂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਨੁਸੂਚਿਤ ਜਾਤੀ ਵਰਗ ਦੇ ਬੇਰੋਜ਼ਗਾਰ ਵਿਅਕਤੀ ਜੋ ਆਪਣਾ ਰੋਜ਼ਗਾਰ ਚਲਾਉਣਾ ਚਾਹੁੰਦੇ ਹਨ ਲਈ ਵੱਖ ਵੱਖ ਸਕੀਮਾਂ ਤਹਿਤ ਕਰਜ਼ਾ ਦਿੱਤਾ ਜਾਂਦਾ ਹੈ । ਕਰਜਾ ਲੈਣ ਲਈ ਐਸ .ਸੀ .ਕਾਰਪੋਰੇਸ਼ਨ ਦੇ ਦਫਤਰ ਜੋ ਕਿ ਡਾ. ਅੰਬੇਦਕਰ ਭਵਨ ਮੋਗਾ ਵਿਚ ਸਥਿਤ ਹੈ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਇਸ ਮੀਟਿੰਗ ਵਿੱਚ ਐਸ .ਕੇ.ਬਾਂਸਲ (ਐਨ.ਜੀ .ਉ), ਲੀਡ ਬੈਂਕ ਮੈਨੇਜਰ ਬਜੰਰਗੀ ਸਿੰਘ, ਮਨਜੀਤ ਸਿੰਘ ਡੀ.ਆਈ.ਸੀ ਦਫਤਰ, ਜਸਪਾਲ ਸਿੰਘ ਅਤੇ ਲਵਜੀਤ ਸਿੰਘ ਆਦਿ ਹਾਜਿਰ ਸਨ।
ਅਨੁਸੂਚਿਤ ਜਾਤੀ ਵਰਗ ਨੂੰ ਸਵੈ ਰੋ਼ਜ਼ਗਾਰ ਲਈ ਦਿੱਤੇ ਜਾ ਰਹੇ ਕਰਜ਼ਿਆ ਬਾਰੇ ਇੰਟਰਵਿਊ ਕਰਦੇ ਹੋਏ ਹਰਪਾਲ ਸਿੰਘ ਗਿੱਲ, ਕੁਲਵਿੰਦਰ ਸਿੰਘ, ਐਸ.ਕੇ.ਬਾਂਸਲ ਅਤੇ ਹੋਰ।