ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ,ਕੁਲਦੀਪ ਗੋਹਲ )ਕੁੱਲ ਹਿੰਦ ਕਿਸਾਨ ਸਭਾ ਦੇ ਪੰਜਾਬ ਦੇ ਮੀਤ ਪ੍ਰਧਾਨ ਗਿਆਨੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਐਸ . ਡੀ . ਐਮ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ । ਸਟੇਜ ਦੀ ਕਾਰਵਾਈ ਚਲਾਉਦਿਆ ਕਿਸਾਨ ਆਗੂ ਜਗਜੀਤ ਸਿੰਘ ਨੇ ਕਿਸਾਨ ਵਿਰੋਧੀ ਆਰਡੀਨੈਂਸਾ ਬਾਰੇ ਆਪਣੀ ਗੱਲ ਕੀਤੀ। ਉਹਨਾਂ ਕਿਹਾ ਕਿ ਕਿਸਾਨ ਪਹਿਲਾ ਹੀ ਕਰਜ਼ੇ ਦੀ ਮਾਰ ਹੇਠ ਹੈ , ਉਪਰੋਂ ਉਹਨਾਂ ਦੀ ਫਸਲ ਦੀ ਸਰਕਾਰੀ ਖਰੀਦ ਤੋੜਨ ਵਰਗੇ ਆਰਡੀਨੈਂਸ ਹੋਰ ਵੀ ਤੁਗਲੁਕੀ ਫੈਸਲਾ ਹੈ।
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਬੋਲਦਿਆਂ ਨੇ ਆਖਿਆ ਕਿ ਇਹ ਵੀ ਸਾਡੇ ਲਈ ਚਿੰਤਾ ਵਾਲੀ ਗੱਲ ਹੈ ਕਿ ਧਰਤੀ ਦੇ ਪਾਣੀ ਦਾ ਪੱਧਰ ਦਿਨ ਬ ਦਿਨ ਹੇਠਾਂ ਆ ਰਿਹਾ ਹੈ। ਪਰ ਸਾਡੀਆਂ ਸਰਕਾਰਾਂ ਇਸ ਗੱਲ ਦੀ ਚਿੰਤਾ ਕਰਦਿਆਂ ਫਸਲੀ ਚੱਕਰ ਬਦਲਣ ਦੀ ਬਜਾਏ ਹੁਣ ਚੱਲ ਰਹੀਆਂ ਫਸਲਾਂ ਨੂੰ ਵੀ ਖਰੀਦਣ ਤੋ ਮੁਨਕਰ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਵੱਲੋਂ ਇਹਨਾਂ ਦੋ ਫਸਲਾਂ ਤੋ ਇਲਾਵਾ ਕਿਸੇ ਹੋਰ ਦਾ ਭਾਅ ਨਾ ਬੰਨ੍ਹਕੇ ਧ੍ਰੋਹ ਕਮਾਇਆ ਹੈ। ਅੱਜ ਕਿਸਾਨ ਸਿਰ ਉਸਦੀ ਜਮੀਨ ਤੋ ਵੀ ਵੱਧ ਕਰਜਾ ਪਹਿਲਾ ਈ ਹੈ ਉਪਰੋਂ ਅਜਿਹੇ ਹੋਰ ਆਰਡੀਨੈਂਸ ਦਾ ਲੈਕੇ ਆਉਣਾ ਸ਼ਰੇਆਮ ਬੇਈਮਾਨੀ ਹੈ । ਉਹਨਾਂ ਕਿਹਾ ਕਿ ਅੱਜ ਦਾ ਇਹ ਧਰਨਾ ਸਿਰਫ ਚੇਤਵਾਨੀ ਧਰਨਾ ਹੈ। ਜੇ ਸਰਕਾਰ ਇਹਨਾਂ ਆਰਡੀਨੈਂਸਾ ਨੂੰ ਪਿਛਲੇਪੈਰੀਂ ਨਹੀਂ ਲੈਂਦੀ ਤਾ ਸੰਘਰਸ਼ ਹੋਰ ਤੇਜ਼ / ਤਿੱਖਾ ਕੀਤਾ ਜਾਵੇਗਾ । ਉਹਨਾਂ ਕਿਹਾ ਕਿਸਾਨ ਸਭਾ ਇਹਨਾਂ ਛੋਟੇ ਛੋਟੇ ਚੇਤਵਾਨੀ ਧਰਨਿਆਂ ਰਾਹੀਂ ਆਉਣ ਵਾਲੀ 14 ਸਤੰਬਰ ਦੀ ਰੈਲੀ ਦੀ ਤਿਆਰੀ ਕਰ ਰਹੇ ਹਾਂ । ਇਸ ਮੌਕੇ ਕਾਮਰੇਡ ਸ, ਸੂਰਤ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ। ਅਤੇ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਬੋਲਦਿਆਂ ਆਖਿਆ ਕੇ ਅਸੀਂ ਇਹਨਾਂ ਆਰਡੀਨੈਂਸਾ ਦਾ ਖੇਤ ਮਜ਼ਦੂਰ ਸਭਾ ( ਪੰਜਾਬ ) ਵਲੋਂ ਸੰਪੂਰਨ ਵਿਰੋਧ ਕਰਦੇ ਹਾ । ਅਤੇ ਮੰਗ ਕਰਦੇ ਹਾ ਕਿ ਸਿਰਫ ਇਹ ਦੋ ਹੀ ਫਸਲਾਂ ਨਹੀਂ ਸਗੋਂ ਮਨੁੱਖ ਦੀ ਵਰਤੋਂ ਵਿੱਚ ਆਉਣ ਵਾਲੀਆਂ ਜਰੂਰਤ ਦੀਆਂ ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਬੰਨਿਆ ਜਾਵੇ । ਉਹਨਾਂ ਨਰੇਂਗਾ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਸਰਕਾਰ / ਪ੍ਰਸ਼ਾਸਨ / ਪੰਚਾਇਤਾ ਨਰੇਂਗਾ ਕਾਮਿਆਂ ਨੂੰ ਹਮੇਸ਼ਾ ਹੀ ਕੰਮ ਦੇਣ ਤੋ ਟਾਲ ਮਟੋਲ ਕਰਦੀਆਂ ਰਹੀਆਂ ਹਨ । ਪਰ ਨਰੇਂਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਹਮੇਸ਼ਾ ਮਜ਼ਦੂਰਾਂ ਦੀ ਲੜਾਈ ਲੜਦੀ ਹੈ । ਅਸੀਂ ਇਹ ਮੰਗ ਕਰਦੇ ਹਾ ਕਿ ਨਰੇਂਗਾ ਤਹਿਤ ਦਿਨਾਂ ਦੀ ਗਿਣਤੀ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ । ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ , ਨੌਜਵਾਨ ਆਗੂ ਗੁਰਦਿੱਤ ਦੀਨਾ , ਕਾ. ਪਾਲੀ ਖਾਈ , ਕਾ. ਸਤਵੰਤ ਖੋਟੇ , ਹਰਦਿਆਲ ਘਾਲੀ , ਗੁਰਮੇਲ ਸਿੰਘ , ਸਿਕੰਦਰ ਮਧੇਕੇ , ਅੰਗਰੇਜ ਖੋਟੇ , ਕੇਵਲ ਰਾਊਕੇ , ਗਿਆਨ ਮਾਛੀਕੇ , ਮਹਿੰਦਰ ਰਣਸੀਹ , ਗੁਰਮੰਦਰ ਧੂੜਕੋਟ , ਇਕਬਾਲ ਬਿਲਾਸਪੁਰ , ਆਦਿ ਹਾਜਰ ਹੋਏ ।