ਧਰਮਕੋਟ 16 ਅਪ੍ਰੈਲ
(ਜਗਰਾਜ ਲੋਹਾਰਾ,ਰਿੱਕੀ ਕੈਲਵੀ) ਅੱਜ ਧਰਮਕੋਟ ਦਾਣਾ ਮੰਡੀ ਵਿਖੇ ਐਮ ਐਲ ਏ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆੜ੍ਹਤੀਆ ਯੂਨੀਅਨ ਨਾਲ ਮੀਟਿੰਗ ਕੀਤੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਆੜ੍ਹਤੀਆ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ ਅਤੇ ਆੜ੍ਹਤੀਆਂ ਨੂੰ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਦੇਣ ਦਾ ਵਾਅਦਾ ਕੀਤਾ
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਸਾਨੂੰ ਸਾਰਿਆਂ ਨੂੰ ਹੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਇਸ ਵਾਰ ਤੁਹਾਨੂੰ ਤੇ ਕਿਸਾਨਾਂ ਨੂੰ ਪੂਰੇ ਸੰਜਮ ਅਤੇ ਧਿਆਨ ਨਾਲ ਕੰਮ ਕਰਨਾ ਹੋਵੇਗਾ ਜਿਵੇਂ ਕਿ ਮੰਡੀਆਂ ਵਿਚ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਪਾਣੀ ਦਾ ਸੈਨੀਟਾਇਜ਼ ਦਾ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਬਾਰ ਬਾਰ ਹੱਥ ਧੋਤੇ ਜਾਣ ਸਭ ਤੋਂ ਅਹਿਮ ਗੱਲ ਕਿ ਇਸ ਵਾਰ ਭੀੜ ਨਾ ਹੋਣ ਦਿੱਤੀ ਜਾਵੇ ਸਾਰਿਆਂ ਨੂੰ ਇੱਕ ਦੂਜੇ ਨਾਲ ਰਲ ਮਿਲ ਕੇ ਹੀ ਚੱਲਣਾ ਪਵੇਗਾ ਕਿਉਂਕਿ ਇਹ ਸਮਾਂ ਹੀ ਇਸ ਤਰ੍ਹਾਂ ਦਾ ਹੈ ਕਿਸਾਨਾਂ ਨੂੰ ਪਾਸ ਆੜ੍ਹਤੀਆਂ ਤੋਂ ਮਿਲਣਗੇ
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤਕਰੀਬਨ ਤਕਰੀਬਨ ਸਾਰੀਆਂ ਮੰਡੀਆਂ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਚੇਅਰਮੈਨ ਮਾਰਕੀਟ ਕਮੇਟੀ ਸੁਧੀਰ ਕੁਮਾਰ ਗੋਇਲ ਜੀ ਨਾਲ ਸੰਪਰਕ ਕਰ ਸਕਦੇ ਹਨ ਇਸ ਵਾਰ ਮੰਡੀਆਂ 15 ਦੀ ਜਗ੍ਹਾ 30 ਖਰੀਦ ਸੈਂਟਰ ਬਣਾਏ ਗਏ ਹਨ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ 70 ਪ੍ਰਤੀਸ਼ਤ ਪਾਸ ਬਣ ਚੁੱਕੇ ਹਨ ਬਾਕੀ ਵੀ ਨਾਲ ਦੀ ਨਾਲ ਹੀ ਬਣਦੇ ਰਹਿਣਗੇ
ਇਸ ਮੌਕੇ ਸੀ ਆਈ ਸਟਾਫ਼ ਇੰਸਪੈਕਟਰ ਕਿੱਕਰ ਸਿੰਘ ਵੀ ਪਹੁੰਚੇ ਉਨ੍ਹਾਂ ਨੇ ਵੀ ਆੜ੍ਹਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਜਿਓ ਜੀ ਅਤੇ ਕਲੱਸਟਰ ਅਫ਼ਸਰ ਅਤੇ ਮੁਲਾਜ਼ਮ ਵੀ ਮੰਡੀ ਵਿੱਚ ਹਾਜ਼ਰ ਰਹਿਣਗੇ ਇਸ ਮੌਕੇ ਲਖਵਿੰਦਰ ਸਿੰਘ ਸੀ ਆਈ ਸਟਾਫ਼ ਧਰਮਕੋਟ ਵੀ ਨਾਲ ਸਨ
ਆੜ੍ਹਤੀਆਂ ਨੇ ਵੀ ਐੱਮ ਐੱਲ ਏ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰਾ ਧਿਆਨ ਰੱਖਣਗੇ ਪੂਰੀਆਂ ਸਾਵਧਾਨੀਆਂ ਵਰਤਣਗੇ ਇਸ ਮੌਕੇ ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ਨੇ ਕਿਹਾ ਕਿ ਜੇ ਕਿਸੇ ਆੜ੍ਹਤੀਏ ਨੂੰ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮੈਨੂੰ ਦਸ ਸਕਦੇ ਹਨ ਤੁਰੰਤ ਐਮ ਐਲ ਏ ਸਾਹਿਬ ਨਾਲ ਗੱਲ ਕਰਕੇ ਉਸ ਦਾ ਹੱਲ ਕਰਵਾਇਆ ਜਾਵੇਗਾ ਐਮ ਐਲ ਏ ਸਾਹਿਬ ਨੇ ਵੀ ਪੂਰਾ ਵਿਸ਼ਵਾਸ ਦਿੱਤਾ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਪੂਰਨ ਪ੍ਰਬੰਧ ਕੀਤੇ ਗਏ ਹਨ ਸੋਸ਼ਲ ਡਿਸਟੈਂਸ ਨੂੰ ਬਣਾਏ ਰੱਖਣ ਲਈ 30’30 ਦੇ ਖਾਨੇ ਬਣਾਏ ਗਏ ਹਨ ਮੰਡੀਆਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਰ ਵਾਰ ਹੱਥ ਧੋਂਦੇ ਰਹਿਣ ਮਾਸਕ ਪਾ ਕੇ ਰੱਖਣ
ਇਸ ਮੌਕੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ਬਲਰਾਜ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਪਿੰਦਰ ਚਾਹਲ ਐੱਮਸੀ ,ਗੁਰਮੀਤ ਮੁਖੀਜਾ ਐਮ ਸੀ, ਮਨਜੀਤ ਸਿੰਘ ਐੱਮ ਸੀ, ਅਵਤਾਰ ਸਿੰਘ ਪੀ ਏ, ਸਚਿਨ ਟੰਡਨ ਐਮ ਸੀ, ਚੰਦਨ ਗੋਇਲ ,ਅਮਨਦੀਪ ਸੈਕਟਰੀ ਅਤੇ ਸਮੁੱਚੀ ਆੜਤੀ ਯੂਨੀਅਨ ਹਾਜ਼ਰ ਸਨ