ਕੋਟ ਈਸੇ ਖਾਂ 20 ਦਸੰਬਰ (ਜਗਰਾਜ ਲੋਹਾਰਾ) ਕੇਂਦਰ ਸਰਕਾਰ ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਖਿਲਾਫ ਜਾਂਦੇ ਹੋਏ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਜਾ ਰਹੀ ਹੈ ਜਿਹੜਾ ਕਿ ਸੰਵਿਧਾਨ ਦੀ ਮੂਲ ਧਾਰਨਾ ਦੇ ਵਿਰੋਧ ਵਿੱਚ ਹੈ ਅਤੇ ਇਸ ਦੇ ਹੋਂਦ ਵਿਚ ਆ ਜਾਣ ਉਪਰੰਤ ਦੇਸ਼ ਦੀ ਧਰਮ ਨਿਰਪੱਖਤਾ ਤਾਂ ਖ਼ਤਰੇ ਵਿੱਚ ਪੈ ਹੀ ਜਾਵੇਗੀ, ਬਲਕਿ ਲੋਕਤੰਤਰ ਅਤੇ ਗਣਤੰਤਰ ਨੂੰ ਵੀ ਵੱਡਾ ਖਤਰਾ ਪੈਦਾ ਹੋਣ ਦੀ ਪ੍ਰਬਲ ਸੰਭਾਵਨਾ ਹੈ। ਜਿਸ ਨਾਲ ਦੇਸ਼ ਦੀ ਏਕਤਾ ਅਖੰਡਤਾ ਭੰਗ ਹੋ ਜਾਵੇਗੀ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਅੱਜ ਸਾਰੇ ਪੰਜਾਬ ਵਿੱਚ ਸੀ. ਪੀ .ਆਈ (ਐੱਮ )ਅਤੇ ਹੋਰ ਖੱਬੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਢੰਗ ਤਰੀਕਿਆਂ ਰਾਹੀਂ ਵਿਰੋਧ ਜਤਾਇਆ ਜਾ ਰਿਹਾ ਹੈ। ਜਿਸ ਦੀ ਕੜੀ ਵਜੋਂ ਸੀਪੀਆਈ (ਐੱਮ )ਵੱਲੋਂ ਸਥਾਨਕ ਸ਼ਹਿਰ ਵਿੱਚ ਲਾਲ ਝੰਡੇ ਹੱਥਾਂ ਵਿੱਚ ਲੈ ਕੇ ਅਤੇ ਨਾਅਰਿਆਂ ਦੀ ਗੂੰਜ ਵਿੱਚ ਇੱਕ ਰੋਸ ਮਾਰਚ ਕੀਤਾ ਗਿਆ। ਜਿਸ ਦੀ ਮੁੱਖ ਰੂਪ ਵਿੱਚ ਅਗਵਾਈ ਕਾਮਰੇਡ ਸੁਰਜੀਤ ਸਿੰਘ ਗਗੜਾ ਜ਼ਿਲ੍ਹਾ ਸਕੱਤਰ,ਕਾ:ਅਮਰਜੀਤ ਸਿੰਘ ਕੜਿਆਲ ਤਹਿਸੀਲ ਸਕੱਤਰ,ਕਾ: ਬਲਰਾਮ ਠਾਕਰ ਬਰਾਂਚ ਸਕੱਤਰ ਅਤੇ ਕਾ: ਸੁਖਦੇਵ ਸਿੰਘ ਗਲੋਟੀ ਸ਼ਹਿਰੀ ਸਕੱਤਰ ਵੱਲੋਂ ਕੀਤੀ ਗਈ। ਜਿਨ੍ਹਾਂ ਨਾਲ ਕਾ:ਅੰਗਰੇਜ ਸਿੰਘ ਦੁਬਰਜੀ, ਕਾ: ਜੀਤਾ ਸਿੰਘ ਨਾਰੰਗ,ਕਾ:ਗੁਰਮੇਲ ਗਲੋਟੀ,ਕੁਲਦੀਪ ਕੌਰ ਮੰਦਰ ਪ੍ਰਧਾਨ ਮਨਰੇਗਾ, ਕਾ: ਸਵਰਨ ਸਿੰਘ,ਕਾ:ਪਿਆਰਾ ਸਿੰਘ,ਕਾ: ਸੂਰਤ ਸਿੰਘ ਕੋਟ ਈਸੇ ਖਾਂ, ਕਾ:ਕੁਲਦੀਪ ਕੰਡਿਆਲ,ਕਾ:ਨਿਰਮਲ ਸਿੰਘ,ਕਾ:ਭਜਨ ਸਿੰਘ, ਕਾ:ਅਵਤਾਰ ਸਿੰਘ,ਕਾ: ਬਲਵਿੰਦਰ ਸਿੰਘ,ਕਾ:ਜਨਕ ਰਾਜ, ਕਾ:ਗੁਰਜੰਟ ਨੂਰਪੁਰ,ਗੁਰਪ੍ਰੀਤ ਸਿੰਘ ਰਿੰਕੂ,ਵਿਸ਼ੂ ਅਰੋੜਾ ਅਤੇ ਬੀਬੀ ਵੀਰੋ ਗਲੋਟੀ, ਆਦਿ ਬਹੁਤ ਸਾਰੇ ਸਾਥੀ ਹਾਜ਼ਰ ਸਨ ।