ਮੋਗਾ 9 ਜਨਵਰੀ (ਜਗਰਾਜ ਲੋਹਾਰਾ/ਸਰਬਜੀਤ ਰੌਲੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਨ ਆਰ ਸੀ ਅਤੇ ਸੀ ਏ ਏ ਲਿਆਂਦੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਭਾਰਤ ਦੇਸ਼ ਵਿੱਚ ਧਰਨੇ ਰੋਸ ਮੁਜ਼ਾਹਰੇ ਹੋ ਰਹੇ ਹਨ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਹੀ ਅੱਜ ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਮੁਸਲਿਮ ਭਾਈਚਾਰੇ ਅਤੇ ਵੱਖ ਵੱਖ ਜੱਥੇਬੰਦੀਆਂ ਰੋਸ਼ ਧਰਨਾ ਦੇ ਕੇ ਸਹਿਰ ਵਿੱਚ ਮੋਦੀ ਖਿਲਾਫ ਰੋਸ਼ ਪ੍ਰਗਟ ਕੀਤਾ ਗਿਆ । ਇਸ ਰੋਸ਼ ਮਾਰਚ ਵਿੱਚ ਸਿੱਖ ਹਿੰਦੂ ਵੀਰ ਦਲਿਤ ਅਤੇ ਸਿੱਖ ਜਥੇਬੰਦੀਆਂ ਵੀ ਨਿੱਤਰ ਆਈਆਂ ਹਨ । ਧਰਨਾਕਾਰੀ ਇਹਮੰਗ ਕਰ ਰਹੇ ਹਨ ਕਿ ਜਾਂ ਤਾਂ ਇਹ ਕਾਲਾ ਕਾਨੂੰਨ ਹਟਾਇਆ ਜਾਵੇ ਨਹੀਂ ਤਾਂ ਮੁਸਲਮਾਨ ਭਾਈਚਾਰੇ ਨੂੰ ਵੀ ਵਿਚ ਸ਼ਾਮਿਲ ਕੀਤਾ ਜਾਵੇ।
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਸਰਫਰੋਜ ਅਲੀ ਨੇ ਕਿਹਾ ਕਿ ਭਾਰਤ ਅੰਦਰ ਐੱਨ ਆਰ ਸੀ ਅਤੇ ਸੀ ਏ ਏ ਕਾਨੂੰਨ ਦਾ ਵਿਰੋਧ ਪੂਰੇ ਭਾਰਤ ਵਿੱਚ ਬੜੇ ਹੀ ਅਮਨ ਅਮਾਨ ਨਾਲ ਕੀਤਾ ਜਾ ਰਿਹਾ ਹੈ ਜਿੱਥੇ ਵੈਲਿੰਸ ਹੋ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਕੌਣ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਹਿੰਦੂ ਭਰਾਵਾਂ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼ਾਂਤਮਈ ਰੋਸ ਜ਼ਾਹਰ ਕੀਤਾ ਗਿਆ ਅਤੇ ਹੁਣ ਸਾਰਿਆਂ ਵਿਚਾਰ ਕਰਕੇ ਮੋਗਾ ਦੇ ਡੀ ਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਐੱਨ ਆਰ ਸੀ ਤੋਂ ਕੋਈ ਵੀ ਡਰਨ ਦੀ ਲੋੜ ਨਹੀਂ ਪਰ ਜਿਹੜੀ ਡਰਨ ਦੀ ਲੋੜ ਹੈ ਉਹ ਹੈ ਇਸਦੀ ਸਿਟੀਜ਼ਨ ਅਮੈਡਮੋਡ ਉਸ ਵਿੱਚ ਸਾਰੇ ਦੇਸ਼ ਚ ਜੋ ਪਾਕਿਸਤਾਨ ਬੰਗਲਾਦੇਸ਼ ਅਫ਼ਗਾਨਿਸਤਾਨ ਚੋਂ ਜਿੰਨੇ ਵੀ ਘੁਸਭੈਟੀਏ ਆਏ ਹਨ ਜਿਨ੍ਹਾਂ ਦਾ ਇਹ ਦੇਸ਼ ਨਹੀਂ ਹੈ ਜੋ ਲੋਕ ਸਾਡੇ ਦੇਸ਼ ਦੇ ਲੋਕ ਨਹੀਂ ਹਨ। ਚਾਹੇ ਉਹ ਅਸਾਮ ਚ ਚਾਹੇ ਪੰਜਾਬ ਚ ਸਾਰੇ ਭਾਰਤ ਚ 29 ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਵੀ ਉਹ ਲੋਕ ਹਨ ਉਨ੍ਹਾਂ ਚ ਇਹ ਐਕਟ ਮੋਦੀ ਸਾਹਿਬ ਦਾ ਲਿਆਂਦਾ ਗਿਆ ਕਿ ੳਹਨਾ ਨੂੰ ਦੇਸ਼ ਚੋ ਬਾਹਰ ਕਰੋ ਇਹਨਾਂ ਦਾ ਕਾਨੂੰਨ ਉਹ ਕੀ ਕਹਿ ਰਿਹਾ ਹੈ ਕਿ ਛੇ ਧਰਮਾਂ ਨੂੰ ਛੱਡ ਕੇ ਜਿਨ੍ਹਾਂ ਵਿੱਚ ਹਿੰਦੂ ਸਿੱਖ ਪਾਰਸੀ ਬੋਧੀ ਤੇ ਕ੍ਰਿਸ਼ਚਨ ਇਨ੍ਹਾਂ ਸਾਰਿਆਂ ਚੋਂ ਮੁਸਲਮਾਨ ਨੂੰ ਹੀ ਛੱਡਿਆ ਗਿਆ ਹੈ ਜਦ ਕਿ ਸਾਡੇ ਦੇਸ਼ ਦਾ ਸੰਵਿਧਾਨ ਧਰਮ ਦੇ ਆਧਾਰ ਤੇ ਨਹੀਂ ਬਣਿਆ ਸਾਕੂਲਰ ਲੋਕਾਂ ਵਾਸਤੇ ਹੈ ਜੋ ਕਾਲਾ ਕਾਨੂੰਨ ਮੋਦੀ ਜੀ ਲੈ ਕੇ ਆਏ ਹਨ। ਅਸੀਂ ਉਹਦਾ ਮੂਲ ਰੂਪ ਵਿੱਚ ਵਿਰੋਧ ਕਰਦੇ ਹਾਂ ਜਦੋਂ ਇਹਨੂੰ ਐਨ.ਆਰ. ਸੀ ਨਾਲ ਜੋੜਿਆ ਜਾਵੇ ਪੂਰੇ ਭਾਰਤ ਚ ਤਾਂ 50% ਲੋਕ ਚਾਹੇ ਕਿਸੇ ਵੀ ਧਰਮ ਦੇ ਹੋਣ ਉਹ ਬਾਹਰ ਹੋ ਜਾਣਗੇ ਕਿਉਂਕਿ ਅਸਾਮ ਵਿੱਚ ਇਨ੍ਹਾਂ ਨੇ ਨਾ ਤਾਂ ਆਧਾਰ ਕਾਰਡ ਨੂੰ ਮੰਨਿਆ ਨਾ ਵੋਟਰ ਕਾਰਡ ਨੂੰ ਅਤੇ ਨਾ ਹੀ ਰਾਸ਼ਨ ਕਾਰਡ ਨੂੰ ਮੰਨਿਆ ਕਹਿੰਦੇ 1970 ਤੋਂ ਪਹਿਲਾਂ ਦਾ ਕੋਈ ਪਰੂਫ ਲਿਆਵੋ ਦੱਸੋ ਇਨ੍ਹਾਂ ਚੋਂ ਇੰਨੇ ਪੁਰਾਣੇ ਪਰੂਫ ਕਿੱਥੋਂ ਲਿਆਵਾਗੇ ਹਿੰਦੂ ਤਾਂ ਸਿਟੀਜਨ ਹੋ ਜਾਵੇਗਾ ਪਰ ਮੁਸਲਮਾਨ ਆਪਣੇ ਦੇਸ਼ ਚ ਜਾਣ ਉਨ੍ਹਾਂ ਕਿਹਾ ਕਿ ਅਸੀਂ ਕਿੱਥੇ ਜਾਵਾਂਗੇ ਸਾਡੇ ਬਜ਼ੁਰਗਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਲੜਾਈਆਂ ਲੜੀਆਂ 1972 ਦੀ ਜੰਗ ਲੜੀ ਅੱਜ ਵੀ ਪਾਕਿਸਤਾਨ ਨੂੰ ਅਸੀਂ ਗਾਲਾਂ ਕੱਢਦੇ ਹਾਂ ਕਿਉਂਕਿ ਉਹ ਹਿੰਦੋਸਤਾਨ ਦੇ ਵਿਰੋਧ ਵਿੱਚ ਉਨ੍ਹਾਂ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਰੇ ਦੇਸ਼ ਚ ਪ੍ਰਦਰਸ਼ਨ ਜਾਰੀ ਰਹੇਗਾ ।
ਇਸ ਮੋਕੇ ਵਿਸਾਲ ਧਰਨੇ ਨੂੰ ਸਬੋਧਨ ਕਰਨ ਪਹੁੰਚੇ ਲੱਖਾ ਸਿਧਾਣਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਾ ਹੁਣ ਹੱਦ ਹੀ ਕਰ ਦਿੱਤੀ ਇੱਥੋਂ ਤੱਕ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਵੀ ਸਾਜ਼ਿਸ਼ ਤਹਿਤ ਹਮਲਾ ਕਰਵਾਇਆ ਗਿਆ ਜਿਹਨਾਂ ਨੇ ਹਮਲਾ ਕੀਤਾ ਉਨ੍ਹਾਂ ਦਾ ਰਿਸ਼ਤਾ ਭਾਜਪਾ ਨਾਲ ਹੈ। ਇਸ ਮੌਕੇ ਲੱਖਾ ਸਿਧਾਨਾ ਨੇ ਕਿਹਾ ਕਿ ਅਖਿਲ ਭਾਰਤੀ ਵਿਸਵ ਹਿੰਦੂ ਪ੍ਰਸੀਸਦ ਦੇ ਕਾਰਕੁੰਨਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਦੱਸ ਕੇ ਆਉਣ ਤਾਂ ਪੰਜਾਬ ਦੇ ਨੋਜਵਾਨ ਉਨ੍ਹਾਂ ਦੀ ਭਾਜੀ ਮੋੜ ਕੇ ਦਿਖਾਉਣਗੇ । ਉਹਨਾ ਵਿਸ਼ਾਲ ਇਕੱਠ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹਿ ਕੇ ਅੱਜ ਲੋੜ ਹੈ ਸਾਨੂੰ ਇੱਕਜੁੱਟ ਹੋਣ ਦੀ ਜੇਕਰ ਅਸੀਂ ਇਕਜੁੱਟ ਨਾ ਹੋਏ ਤਾਂ ਸਾਡੇ ਤੇ ਇਸੇ ਤਰ੍ਹਾਂ ਹੀ ਹਮਲੇ ਕਰਵਾ ਕੇ ਸਾਨੂੰ ਖਤਮ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੇਸ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੇ ਹਨ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਸੰਘਰਸ਼ ਵਿੱਚ ਕੁੱਦਣ ਤਾਂ ਜੋ ਇਸ ਮੋਦੀ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਪੰਡਤ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕੀਤਾ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ।