ਅੰਤਿਮ ਸਸਕਾਰ 23 ਜੂਨ ਨੂੰ ਪਿੰਡ ਕਿਲ੍ਹਾ ਰਾਏਪੁਰ ਵਿਖੇ ਹੋਵੇਗਾ
ਕਿਲ੍ਹਾ ਰਾਏਪੁਰ (ਡੇਹਲੋਂ), 22 ਜੂਨ (ਜਗਰਾਜ ਸਿੰਘ ਗਿੱਲ) ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਪੀ ਸੀ ਐੱਸ, ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ ਸੁਪਤਨੀ ਦਰਸ਼ਨ ਸਿੰਘ ਗਰੇਵਾਲ (ਸਾਬਕਾ ਸਰਪੰਚ ਪਿੰਡ ਕਿਲ੍ਹਾ ਰਾਏਪੁਰ) ਬੀਤੀ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 84 ਸਾਲਾਂ ਦੇ ਸਨ ਅਤੇ ਅੱਜ ਮਿਤੀ 22 ਜੂਨ ਨੂੰ ਹੀ ਉਹਨਾਂ ਦਾ ਜਨਮ ਦਿਨ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਸ੍ਰ ਦਪਿੰਦਰਜੀਤ ਸਿੰਘ ਗਰੇਵਾਲ ਅਤੇ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਗਏ ਹਨ।
ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 23 ਜੂਨ ਦਿਨ ਐਤਵਾਰ ਨੂੰ ਪਿੰਡ ਕਿਲ੍ਹਾ ਰਾਏਪੁਰ ਨੇੜੇ ਡੇਹਲੋਂ ਵਿਖੇ ਸ਼ਾਮ 3 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਗਰੇਵਾਲ ਪਰਿਵਾਰ ਨਾਲ ਉਹਨਾਂ ਦੇ ਸਾਕ ਸਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭ ਚਿੰਤਕਾਂ ਤੋਂ ਇਲਾਵਾ ਮੋਗਾ ਦੇ ਜਿਲਾ ਲੋਕ ਸੰਪਰਕ ਅਫਸਰ ਮੋਗਾ ਸਰਦਾਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਪੱਤਰਕਾਰ ਭਾਈਚਾਰਾ ਮੋਗਾ ‘ ਨਿਊਜ਼ ਪੰਜਾਬ ਦੀ ‘ ਚੈਨਲ ਦੇ ਡਾਇਰੈਕਟਰ ਜਗਰਾਜ ਸਿੰਘ ਗਿੱਲ ਦੀ ਸਮੁੱਚੀ ਟੀਮ ਵੱਲੋਂ ਅਤੇ ਕੋਟ ਈਸੇ ਖਾਂ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਜੀਤਾ ਸਿੰਘ ਨਾਰੰਗ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਮੋਗਾ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੀ ਕੀਤੀ ਗਈ ਛਾਪੇਮਾਰੀ
ਡੀਆਈਜੀ ਇੰਦਰਪ੍ਰੀਤ ਸਿੰਘ ਅਤੇ ਐਸਐਸਪੀ ਮੋਗਾ ਸ੍ਰੀ ਵਿਵੇਕ ਸੀਲ ਸੋਨੀ ਦੀ ਅਗਵਾਈ ਹੇਠ ਹੋਇਆ ਸਰਚ ਅਭਿਮਾਨ