ਮੋਗਾ 1 ਫਰਵਰੀ (ਸਰਬਜੀਤ ਰੌਲੀ) ਮੋਗਾ ਜਿਲਾ ਦੇ ਇਤਿਹਾਸਿਕ ਪਿੰਡ ਢੁਡੀਕੇ ਦੇ ਜਮਪਲ ਅਤੇ ਉੱਘੇ ਕਾਲਮ ਨਵੀਸ ਨਾਵਲਕਾਰ ਜਸਵੰਤ ਕੰਵਲ ਜਿਨਾਂ ਦੀ ਉਮਰ 101 ਸਾਲ ਦੀ ਸੀ ਅਤੇ ਹਰ ਰੋਜ ਦੀ ਤਰਾ ਜਦ ਉਨ੍ਹਾਂ ਦਾ ਲੜਕਾ ਅਤੇ ਨੌਹ ਕੰਵਲ ਸਾਹਿਬ ਦਾ ਇਸਨਾਨ ਕਰਵਾ ਰਹੇ ਸਨ । ਤਾ ਅਚਾਨਕ ਹੀ ਧੜਕਣ ਰੁਕ ਗਈ ਜਿਸ ਨਾਲ ਉਹਨਾ ਦਾ ਦਿਹਾਂਤ ਹੋ ਗਿਆ ਕੰਵਲ ਸਾਹਿਬ ਦੇ ਇਕ ਲੜਕਾ ਅਤੇ ਚਾਰ ਲੜਕੀਆਂ ਸਨ । ਪਿਛਲੇ ਸਾਲ ਹੀ ਉਹਨਾ ਦਾ 100 ਵਾਂ ਜਨਮ ਦਿਨ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਸੀ । ਇਸ ਖਬਰ ਨਾਲ ਜਿਥੇ ਹਲਕੇ ਵਿਚ ਸੋਗ ਦੀ ਲਹਿਰ ਛਾ ਗਈ ਉਥੇ ਕੰਵਲ ਅਜਿਹੀ ਸ਼ਖਸੀਅਤ ਦਾ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕੰਵਲ ਸਾਹਿਬ ਦਾ ਅੰਤਿਮ ਸੰਸਕਾਰ ਠੀਕ 2 ਵਜੇ ਉਹਨਾ ਦੇ ਜੱਦੀ ਪਿੰਡ ਢੁਡੀਕੇ (ਮੋਗਾ) ਵਿਖੇ ਹੋਵੇਗਾ ।