• Mon. Jun 2nd, 2025

ਇਲੈਕਟਰੋ ਹੈਮਿਓਪੈਥੀ ਦੀ ਮਾਨਤਾ ਵਾਸਤੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ

ByJagraj Gill

May 26, 2025

ਰਾਜਸਥਾਨ ਦੀ ਸਰਕਾਰ ਵਾਗ, ਪੰਜਾਬ ਸਰਕਾਰ ਵੀ ਇਲੈਕਟਰੋ ਹੋਮਿਓਪੈਥੀ ਨੂੰ ਮਾਨਤਾ ਦੇ ਕੇ ਹਜ਼ਾਰਾਂ ਡਾਕਟਰਾਂ ਨੂੰ ਦੇਵੇ ਰੁਜ਼ਗਾਰ,, ਡਾਂ ਪ੍ਰਵੇਜ ਅਜੀਤ ਵਾਲ
ਮੋਗਾ 26 ਮਈ ਮਹਿੰਦਰ ਸਿੰਘ ਸਹੋਤਾ
ਪ੍ਰਤੀਕ ਇਲੈਕਟਰੋ ਹੋਮਿਉ ਰਿਸਰਚ ਫਾਉਡਰੇਸ਼ਨ ਵੱਲੋਂ ਇੱਕ ਵਿਸਾਲ ਸੈਮੀਨਾਰ ਲਾਲਾ ਲਾਜਪਤ ਰਾਏ ਟੈਕਨੀਕਲ ਕਾਲਜ ਅਜੀਤਵਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਜ਼ਿਲਿਆਂ ਤੋਂ ਇਲੈਕਟਰੋ ਹੈਮਿਉਪੈਥੀ ਦੇ ਡਾਕਟਰ ਸਾਹਿਬਾਨਾਂ ਨੇ ਵੱਡੀ ਗਿਣਤੀ ਹਿੱਸਾ ਲਿਆ ਇਸ ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਅਵਤਾਰ ਸਿੰਘ ਕੋਕਰੀ ਫੂਲਾ ਸਿੰਘ ਨੇ ਕੀਤੀ, ਇਸ ਫਾਉਡਰੇਸ਼ਨ ਦੇ ਚੇਅਰਮੈਨ ਡਾਕਟਰ ਪਰਵੇਜ ਅਜੀਤਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੋਕੇ ਵੱਖ ਵੱਖ ਬੁਲਾਰਿਆਂ ਨੇ ਇਲੈਕਟਰੋ ਹੈਮਿਉਪੈਥੀ ਹਰਬਲ ਮੈਡੀਸਨ ਬਾਰੇ ਵਿਚਾਰ ਸਾਝੇ ਕਰਦਿਆਂ ਵੱਖ ਵੱਖ ਭਿਆਨਕ ਰੋਗਾਂ ਤੇ ਕਾਰਗਿਰ ਸਿੱਧ ਹੋਣ ਸਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਆਏ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਪਰਵੇਜ ਅਜੀਤਵਾਲ ਡਾਕਟਰ ਅਵਤਾਰ ਸਿੰਘ ਕੋਕਰੀ ਫੂਲਾ ਸਿੰਘ ਡਾਕਟਰ ਜੁਗਰਾਜ ਸਿੰਘ ਡਾਕਟਰ ਮਹਿੰਦਰ ਸਿੰਘ ਡਾਕਟਰ ਅਵਤਾਰ ਸਿੰਘ ਰੱਤੂ ਨੇ ਪੈਥੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਇਹਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਰਾਜਸਥਾਨ ਦੀ ਤਰਜ ਤੇ ਪੰਜਾਬ ਵਿੱਚ ਵੀ ਇਲੈਕਟਰ ਹੋਮਿਉਪੈਥੀ ਨੂੰ ਮਾਨਤਾ ਦਿੱਤੀ ਜਾਵੇ ਡਾਕਟਰ ਪਰਵੇਜ ਅਜੀਤਵਾਲ ਨੇ ਦੱਸਿਆ ਕਿ ਸੈਂਕੜੇ ਡਾਕਟਰ ਪਿੰਡਾਂ ਵਿੱਚ ਇਸ ਪੈਥੀ ਰਾਹੀਂ ਪ੍ਰੈਕਟਿਸ ਕਰ ਰਹੇ ਹਨ ਜਿਹੜੇ ਕਿ ਦਿਨ ਰਾਤ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾ ਰਹੇ ਹਨ ਉਹਨਾਂ ਨੇ ਵਾਤਾਵਰਨ ਦੀ ਸੰਭਾਲ ਵਾਸਤੇ ਵੀ ਕਈ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਪੌਦੇ ਅਤੇ ਕੀੜੇ ਮਕੌੜੇ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ ਜੇਕਰ ਅਸੀਂ ਇਸੇ ਤਰਾਂ ਇਹ ਪੌਦੇ ਅੱਗ ਦੀ ਭੇਟ ਕਰਦੇ ਰਹਾਂਗੇ ਤਾਂ ਇੱਕ ਦਿਨ ਸਾਨੂੰ ਦਵਾਈਆਂ ਬਣਾਉਣ ਵਾਸਤੇ ਵੀ ਬਾਹਰੋਂ ਪੌਦੇ ਮੰਗਵਾਉਣੇ ਪੈਣਗੇ ਜੋ ਸਾਡੀ ਪਹੁੰਚ ਤੋਂ ਬਾਹਰ ਹੋਣਗੇ ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਪੌਦੇ ਸਾਨੂੰ ਪਹਿਲਾਂ ਆਮ ਹੀ ਮਿਲ ਜਾਂਦੇ ਸਨ ਜੋ ਅੱਜ ਕੱਲ ਨਹੀਂ ਮਿਲ ਰਹੇ ਜਿਸ ਵਿੱਚ ਬਾਥੂ, ਹਸੀਸ, ਨਿੰਮ, ਕਿੱਕਰ ਦੇ ਤੁੱਕੇ, ਕਚਨਾਰ,ਅਰਜਨਾ, ਪਹਾੜੀ ਤੰਬਾਕੂ,ਬਰੋਟਾ, ਮਕੋਹ ਤੇ ਖਟ ਮਿਠਾ ਆਦਿ ਉਨਾਂ ਇਹ ਵੀ ਜ਼ਿਕਰ ਕੀਤਾ ਕਿ ਧਰਤੀ ਨੂੰ ਪੋਲਾ ਅਤੇ ਅਪਜਾਊ ਬਣਾਉਣ ਵਾਲੇ ਕੀੜੇ ਮਕੌੜੇ ਵੀ ਅੱਗ ਅਤੇ ਜਹਿਰੀਲੀ ਦਵਾਈ ਦੀ ਭੇਟ ਚੜ ਰਹੇ ਹਨ ਤੇ ਜੋ ਸਾਡੇ ਜੀਵਨ ਚੋਂ ਖਤਮ ਹੁੰਦੇ ਜਾ ਰਹੇ ਹਨ ਅਤੇ ਅਸੀਂ ਜਹਰੀਲੇ ਵਾਤਾਵਰਨ ਦੇ ਸ਼ਿਕਾਰ ਬਣਦੇ ਜਾ ਰਹੇ ਹਾਂ ਜੋ ਮਨੁੱਖਤਾ ਲਈ ਬਹੁਤ ਖਤਰਨਾਕ ਹੈ
ਉਹਨਾਂ ਦੱਸਿਆ ਕਿ ਇਲੈਕਟਰੋ ਹੇਮਿਓਪੈਥੀ ਇਕ ਕਾਰਗਰ ਅਤੇ ਸਸਤੀ ਇਲਾਜ ਪ੍ਰਣਾਲੀ ਹੈ ਜਿਹੜੀ ਕਿ ਲਗਭਗ 175 ਸਾਲਾਂ ਤੋਂ ਇੱਕ ਬੁਖਾਰ ਤੋਂ ਲੈ ਕੇ ਕੈਂਸਰ ਤੱਕ ਦੀਆਂ ਭਿਆਨਕ ਬਿਮਾਰੀਆਂ ਤੇ ਕੰਮ ਕਰਦੀ ਆ ਰਹੀ ਹੈ ਜਿਸ ਕਰਕੇ ਅੱਜ ਅੱਤ ਦੀ ਮਹਿਗਾਈ ਵਿੱਚ ਲੋਕ ਇਸ ਸਸਤੀ ਪ੍ਰਣਾਲੀ ਤੋਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਇਸ ਪੈਥੀ ਦੀ ਮਾਨਤਾ ਲਈ ਗੁਹਾਰ ਲਗਾਈ ਹੈ ਤਾਂ ਜੋ ਕਿ ਬਹੁਤ ਹੀ ਨਵੇਕਲੀ ਅਤੇ ਸਸਤੀ ਇਲਾਜ ਪ੍ਰਣਾਲੀ ਤੇ ਨਿਖਾਰ ਪੂਰਵਕ ਕੰਮ ਕੀਤਾ ਜਾ ਸਕੇ ਇਸ ਸੈਮੀਨਰ ਵਿੱਚ ਡਾਕਟਰ ਗੁਰਦੀਪ ਸਿੰਘ ਵਿਰਦੀ ਡਾਕਟਰ ਕਰਨੈਲ ਸਿੰਘ ਡਾਕਟਰ ਅਵਤਾਰ ਸਿੰਘ ਤਾਰੀ ਡਾਕਟਰ ਹਰਮਨ ਪ੍ਰੀਤ ਸਿੰਘ ਦਿਲਰਾਜ ਸਿੰਘ ਗੁਰਪ੍ਰੀਤ ਸਿੰਘ ਸੁਖਦੀਪ ਸਿੰਘ ਭੋਲੂਵਾਲਾ ਕੁਲਦੀਪ ਸਿੰਘ ਗਿੱਲ ਬਿਲਾਲ ਅਹਿਮਦ ਗੁਰਪ੍ਰੀਤ ਸਿੰਘ ਮਰਿੰਡਾ ਚਰਨਜੀਤ ਸਿੰਘ ਨਵਾਂ ਸ਼ਹਿਰ ਜਸਵੰਤ ਸਿੰਘ ਮੋਗਾ, ਈਸ਼ਰ ਸਿੰਘ ਆਦਿ ਹਾਜਰ ਸਨ ਇਸ ਮੌਕੇ ਡਾਕਟਰ ਅਮਰਜੀਤ ਸਿੰਘ ਰਾਲੋਵਾਲ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਦੀ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਸੁਰਜੀਤ ਸਿੰਘ ਨੇ ਬਾਖੂਬੀ ਨਾਲ ਨਿਭਾਈ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *