ਮੋਗਾ 01 ਅਕਤੂਬਰ (ਜਗਰਾਜ ਸਿੰਘ ਗਿੱਲ)
ਖੇਡਾਂ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੀਆਂ ਹਨ ਇਹ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਟੀਮ ਵਰਕ ,ਅਨੁਸ਼ਾਸਨ ਅਤੇ ਜਿੱਤ ਹਾਰ ਨੂੰ ਸਹਿਣ ਦੀ ਸਮਰੱਥਾ ਵੀ ਸਿਖਾਉਂਦੀਆਂ ਹਨ।ਆਰ ਕੇ ਐਸ ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਿੱਚੋਂ ਇੱਕ ਹੈ ਇਸ ਸੰਸਥਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਕੇ ਆਪਣਾ ,ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿੰਦੇ ਹਨ ਅਤੇ ਇਸ ਦੇ ਲਈ ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕੇ ਸਸੀ ਕੁਮਾਰ ਹਰ ਵੇਲੇ ਬੱਚਿਆਂ ਦੇ ਬਹੁਪੱਖੀ ਵਿਕਾਸ ਦੇ ਲਈ ਹਰ ਸੰਭਵ ਯਤਨ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਆਰ ਕੇ ਐਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ 51 ਵਿਦਿਆਰਥੀ ਨੇ 73 ਈਵੈਂਟਸ ਦੇ ਵਿੱਚ ਜੋਨ ਲੈਵਲ ਦੇ ਐਥਲੈਟਿਕਸ ਈਵੈਂਟ ਦੇ ਵਿੱਚ ਭਾਗ ਲੈਣ ਦੇ ਲਈ ਸਰਕਾਰੀ ਸਕੂਲ ਘਲੋਟੀ ਵਿਖੇ ਪਹੁੰਚੇ ਜਿੱਥੇ ਇਹਨਾਂ ਵਿਦਿਆਰਥੀ ਖਿਡਾਰੀਆਂ ਨੇ ਆਪਣੇ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਲਾਕੇ ਵਿੱਚ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਉੱਚਾ ਕਰਨ ਦੇ ਵਿੱਚ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਇਸ ਦੇ ਨਤੀਜੇ ਵਜੋਂ ਇਹਨਾਂ ਖਿਡਾਰੀਆਂ ਨੇ ਸਕੂਲ ਦੀ ਗੋਦ ਵਿੱਚ 30ਗੋਲਡ ਮੈਡਲ, 25 ਸਿਲਵਰ ਮੈਡਲ, 5 ਕਾਂਸੇ ਦੇ ਮੈਡਲ ਪਾਏ । ਇਹਨਾਂ ਸਾਰਿਆਂ ਵਿਦਿਆਰਥੀਆਂ ਨੇ ਜਿੱਤ ਹਾਸਲ ਕਰਦੇ ਹੋਏ ਇਹਨਾਂ ਖਿਡਾਰੀ ਵਿਦਿਆਰਥੀਆਂ ਵਿੱਚੋਂ 23 ਲੜਕੀਆਂ ਅਤੇ 13 ਲੜਕੇ ਲਗਭਗ 53 ਅਥਨੈਟਿਕਸ ਇਵੈਂਟਸ ਵਿੱਚ ਭਾਗ ਲੈਣ ਦੇ ਲਈ ਜ਼ਿਲ੍ਹਾ ਪੱਧਰੀ ਖੇਡਾਂ ਦੇ ਲਈ ਚੁਣੇ ਗਏ । ਇਹ ਵਿਦਿਆਰਥੀ ਜਿਲਾ ਪੱਧਰੀ ਅਥਲੈਟਿਕ ਸਕੂਲੀ ਖੇਡਾਂ ਜੋ ਕਿ ਬਿਲਾਸਪੁਰ ਦੇ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹੋਣ ਜਾ ਰਹੀਆਂ ਹਨ ਉਸਦੇ ਵਿੱਚ ਭਾਗ ਲੈਣ ਜਾ ਰਹੇ ਹਨ।ਇਸ ਦੇ ਨਾਲ ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਲਈ ਖਾਸ ਅਵਾਰਡ ਦਾ ਐਲਾਨ ਕੀਤਾ ਅਤੇ ਕੋਚ ਕਿਰਨਪ੍ਰੀਤ ਕੌਰ ਢੀਂਡਸਾ ਅਤੇ ਰਾਜਦੀਪ ਸਿੰਘ ਢੀਂਡਸਾ ਨੂੰ ਵਧਾਈ ਦਿੰਦੇ ਹੋਏ ਉਨਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਕੂਲ ਨੂੰ ਆਪਣੇ ਜੇਤੂ ਵਿਦਿਆਰਥੀਆਂ ਦੇ ਜਜਬੇ ਤੇ ਸਮਰਪਣ ਤੇ ਮਾਣ ਹੈ ਅਤੇ ਅਸੀਂ ਉਹਨਾਂ ਨੂੰ ਆਉਣ ਵਾਲੇ ਜ਼ਿਲ੍ਹਾ ਸਤਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ।
Leave a Reply