ਧਰਮਕੋਟ, 16 ਅਕਤੂਬਰ (ਸੁੱਖਵਿੰਦਰ ਸਿੰਘ)
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸੰਗਠਨ ਸਕੱਤਰ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਪੰਜਾਬ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਲਾਕ ਧਰਮਕੋਟ ਦੇ ਅਹੁਦੇਦਾਰਾਂ ਦੀ ਲਿਸਟ ਐਲਾਨ ਦਿੱਤੀ ਗਈ ਹੈ ਜਿਸ ਵਿੱਚ ਪਾਰਟੀ ਨੇ ਮਿਹਨਤੀ ਆਗੂਆਂ ਨੂੰ ਮਾਨ ਸਨਮਾਨ ਦਿੱਤਾ ਹੈ।ਹੁਣ ਤੱਕ ਦੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇਹ ਪਹਿਲੀ ਨੀਤੀ ਘੜੀ ਹੈ ਕਿ ਇੱਕ ਹਲਕੇ ਦੇ ਵਿੱਚ ਜੋਨ ਵਾਈਜ਼ ਜਿਨਾਂ ਨੂੰ ਬਲਾਕ ਦਾ ਹੀ ਨਾਮ ਦਿੱਤਾ ਗਿਆ ਹੈ।23 ਵਿਅਕਤੀ ਇਸ ਅਹੁਦੇ ਤੇ ਆਪਣੀ ਜਿੰਮੇਵਾਰੀ ਨਿਭਾਉਣਗੇ।ਸੁਖਬੀਰ ਸਿੰਘ ਮੰਦਰ ਨੂੰ ਬਲਾਕ ਪ੍ਰਧਾਨ ਬਣਨ ‘ਤੇ ਸੁਖਬੀਰ ਸਿੰਘ ਮੰਦਰ ਹਰਪ੍ਰੀਤ ਸਿੰਘ ਭੈਣੀ, ਨਵਦੀਪ ਸਿੰਘ, ਪਰਮਜੀਤ ਸਿੰਘ, ਮਨਜਿੰਦਰ ਸਿੰਘ ਜਗਰੂਪ ਸਿੰਘ ਕੋਡੀਵਾਲ,ਗੁਰਜੰਟ ਸਿੰਘ ਰਾਊਵਾਲ ਨੇ ਸਨਮਾਨਿਤ ਕੀਤਾ।
ਇਸੇ ਹੀ ਤਰ੍ਹਾਂ ਪਹਿਲਾਂ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਹੈ, ਉਹ ਦੋ ਦੋ ਵਾਰ ਪ੍ਰਧਾਨ ਬਲਾਕ ਅਤੇ ਸਰਕਲ ਰਹਿ ਚੁੱਕੇ ਹਨ ਸੁਖਬੀਰ ਸਿੰਘ ਮੰਦਰ ਵੀ ਪਹਿਲਾਂ ਪ੍ਰਧਾਨ ਰਹ ਚੁੱਕੇ ਹਨ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨ ਪੰਡੋਰੀ ਵੀ ਮੁੜ ਪ੍ਰਧਾਨ ਬਣਾਏ ਗਏ ਹਨ। ਉਨਾਂ ਨੂੰ ਪਾਰਟੀ ਦੇ ਵਿੱਚ ਚੌਥੀ ਵਾਰ ਇਸ ਉੱਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜਿਨਾਂ ਨੇ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਮੁਕਾਮ ਹਾਸਿਲ ਕੀਤਾ ਹੈ ਜਿਹੜਾ ਕਿਸੇ ਵਿਰਲੇ ਰਾਜਨੀਤੀਵਾਨਾਂ ਦੇ ਹਿੱਸੇ ਆਉਂਦਾ ਹੈ। ਉਹ ਮੌਜੂਦਾ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹਨ। ਸਾਬਕਾ ਸਰਪੰਚ ਅਜੈਬ ਸਿੰਘ ਲਲਿਹਾਂਦੀ ਦੀ ਨੂੰ ਵੀ ਬਲਾਕ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰਜੀਤ ਸਿੰਘ ਖੰਬੇ, ਪ੍ਰਕਾਸ਼ ਸਿੰਘ ਰਾਜਪੂਤ ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਪਰੇਟਰ ਵੈਲਫੇਅਰ ਸੋਸਾਇਟੀ, ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਗੁਰਿੰਦਰ ਸਿੰਘ ਗੁੱਗੂ ਦਾਤਾ ਸਾਬਕਾ ਸਰਪੰਚ, ਸਤਵੰਤ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ ਲੋਹਗੜ, ਅਮਰਿੰਦਰ ਸਿੰਘ ਕਾਦਰ ਵਾਲਾ ਅੰਮ੍ਰਿਤਪਾਲ ਸਿੰਘ ਬਿੱਟੂ ਧਰਮਕੋਟ, ਬਲਦੇਵ ਸਿੰਘ ਸਿੰਘ ਬਲਖੰਡੀ ਜੋ ਕਿ ਪਹਿਲਾਂ ਵੀ ਪ੍ਰਧਾਨ ਹਨ,ਭੁਪੇਸ਼ ਕੁਮਾਰ ਗਰਗ ਫਤਿਹਗੜ੍ਹ , ਗੁਰਤਾਰ ਸਿੰਘ ਕਮਾਲਕੇ, ਗੁਰਮੀਤ ਮਖੀਜਾ, ਹਰਨੇਕ ਸਿੰਘ, ਇਕਬਾਲ ਸਿੰਘ, ਜਗਜੀਵਨ ਸਿੰਘ ਲੁਹਾਰਾ ਮੁਖਤਿਆਰ ਸਿੰਘ ਬੁੱਗੀਪੁਰਾ ਆਦਿ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਸਵਾਗਤ ਕੀਤਾ ਹੈ।
ਹਾਈ ਕਮਾਂਡ ਵੱਲੋਂ ਹਲਕਾ ਧਰਮਕੋਟ ਦੇ ਵਿੱਚ ਜਿਹੜੇ ਜੂਨਵਾਈ ਦੇ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਮੈਂ ਉਹਨਾਂ ਨੂੰ ਵਧਾਈ ਦਿੰਦਾ ਹੋਇਆ ਆਸ ਪ੍ਰਗਟ ਕਰਦਾ ਹਾਂ ਕਿ ਇਹ ਨੌਜਵਾਨ ਪਾਰਟੀ ਦੀ ਚੜਦੀ ਕਲਾ ਦੇ ਲਈ ਕੰਮ ਕਰਨਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਪਾਰਟੀ ਨੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ। ਮੈਂ ਆਸ ਕਰਦਾ ਹਾਂ ਕਿ ਇਹ ਨਿਯੁਕਤ ਕੀਤੇ ਗਏ ਪ੍ਰਧਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਪਾਰਟੀ ਨੂੰ ਚੜਹਦੀ ਕਲਾ ਵੱਲ ਲਿਜਾਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ।