ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ ਜਗਸੀਰ ਸਿੰਘ ਪੱਤੋ )
ਜਿਵੇ ਜਿਵੇ ਵਿਧਾਨ ਸਭਾ ਚੋਣਾ ਨੇੜੇ ਆ ਰਹੀਆ ਹਨ ਉਸਨੂੰ ਦੇਖਦਿਆ ਸਾਰੀਆ ਪਾਰਟੀਆ ਨੇ ਸਰਗਰਮੀਆ ਤੇਜ ਕਰ ਦਿੱਤੀਆਂ ਹਨ।। ਇਸ ਲੜੀ ਤਾਹਿਤ ਵਿਧਾਨ ਸਭਾ ਚੋਣਾ ਨੇੜੇ ਆਉਦੀਆ ਦੇਖ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਆਪਣੀਆਂ ਗਤਵਿਧੀਆਂ ਤੇਜ ਕਰ ਦਿੱਤੀਆਂ ਹਨ।ਹਲਕਾ ਬਾਘਾ ਪੁਰਾਣਾ ਤੋ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਾਰਟੀ ਦੀ ਕਾਮਜਾਬੀ ਲਈ ਦਿਨ ਰਾਤ ਇੱਕ ਕਰਕੇ ਆਪਣੇ ਵਰਕਰਾਂ ਵਿੱਚ ਜੋਸ ਭਰਨਾ ਸੂਰੁ ਕਰ ਦਿੱਤਾ ਹੈ। ਅੱਜ ਉਹਨਾਂ ਨੇ ਕੜੀ ਨੂੰ ਅੱਗੇ ਤੋਰਦਿਆਂ ਪਿੰਡ ਢਿੱਲਵਾਂ ਵਾਲਾ ਵਿਖੇ ਆਪਣੇ ਖਾਸ ਵਲੰਟੀਅਰਾਂ ਨਾਲ ਰਾਬਤਾ ਬਣਾ ਕੇ ਇਕ 11 ਮੈਬਰੀ ਕਮੇਟੀ ਦਾ ਗਠਨ ਕੀਤਾ ਤੇ ਉਹਨਾਂ ਨੂੰ ਪਾਰਟੀ ਲਈ ਦੱਬ ਕੇ ਕੰਮ ਕਰਨ ਲਈ ਕਿਹਾ ।ਉਹਨਾ ਕਿਹਾ ਕਿ ਲੋਕ ਅਕਾਲੀ ਅਤੇ ਕਾਗਰਸ ਪਾਰਟੀਆਂ ਤੋ ਪੂਰੀ ਤਰ੍ਹਾਂ ਅੱਕ ਚੁੱਕੇ ਹਨ । ਇਸ ਲਈ ਆਮ ਆਦਮੀ ਪਾਰਟੀ ਹੀ ਬਣਦੀ ਦਿਖਾਈ ਦੇ ਰਹੀ ਹੈ।ਸਾਨੂੰ ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ।।।ਉਸ ਸਮੇਂ ਉਨ੍ਹਾਂ ਨਾਲ ਰੇਸ਼ਮ ਸਿੱਧੂ ,ਗੁਰਸੇਵਕ ਗਿੱਲ,ਜਸਪਾਲ ਗਿੱਲ ,ਰੂਪ ਸਿੱਧੂ ,ਜੋਗਿੰਦਰ ਸਿੰਘ ਮੂਲਾ,ਬਾਬਾ ਗੁਰਾ ਸਿੰਘ,ਰਣਜੀਤ ਸਿੰਘ ਰਾਣਾ,ਗੁਰਤੇਜ ਗਿੱਲ,ਰਣਜੀਤ ਸਿੰਘ ਖਾਲਸਾ,ਚਮਕੌਰ ਸਿੰਘ ਖਾਲਸਾ ,ਬਲਜਿੰਦਰ ਸਿੰਘ ਪੁਰੀ ਤੋ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ ਮਹਿੰਦਰ ਸਿੰਘ ਖਾਲਸਾ ਸਵਰਨ ਸਿੱਧੂ ਹਰਪਾਲ ਸਿੰਘ ਤੋ ਇਲਾਵਾ ਹੋਰ ਆਗੂ ਵੀ ਹਾਜਰ ਸਨ।।