• Wed. Nov 27th, 2024

ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਬਾਂਹ ਫੜਦੀ ਹੈ – ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ

ByJagraj Gill

Sep 19, 2022

ਜ਼ਿਲ੍ਹਾ ਮੋਗਾ ਦੇ 1015 ਦਿਵਿਆਂਗਜਨਾਂ ਨੂੰ ਮਿਲੇ ਮੁਫ਼ਤ ਬਨਾਉਟੀ ਅੰਗ ਅਤੇ ਸਹਾਇਕ ਸਮੱਗਰੀ

– 1 ਕਰੋੜ 56 ਲੱਖ 54 ਹਜ਼ਾਰ ਰੁਪਏ ਦੀ ਲਾਗਤ ਵਾਲੇ 1592 ਬਨਾਉਟੀ ਅੰਗ ਅਤੇ ਸਹਾਇਤਾ ਸਮੱਗਰੀ ਨਾਲ ਬਦਲੇਗੀ ਲੋੜਵੰਦਾਂ ਦੀ ਜ਼ਿੰਦਗੀ

– ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਦੁਬਾਰਾ ਸ਼ੁਰੂ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ

ਧਰਮਕੋਟ, 19 ਸਤੰਬਰ

  (ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ) 

ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਦਿਵਿਯਾਂਗ ਵਿਅਕਤੀਆਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਵੰਡਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਉਪਰਾਲਾ ਅਜ਼ਾਦੀ ਕਾ ਅੰਮ੍ਰਿਤ ਮਹਾਂ-ਉਤਸਵ ਤਹਿਤ ਕੀਤਾ ਗਿਆ ਹੈ।

ਸਥਾਨਕ ਤਹਿਸੀਲ ਦਫ਼ਤਰ ਵਿਖੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਬਾਂਹ ਫੜਦੀ ਹੈ। ਹੁਣ ਤੱਕ ਦੀਆਂ ਸਰਕਾਰਾਂ ਨੇ ਸਿਰਫ ਆਪਣੇ ਘਰ ਭਰੇ ਅਤੇ ਤਕੜੇ ਲੋਕਾਂ ਦੀ ਸਾਰ ਲਈ। ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਦੇ ਹਰੇਕ ਵਰਗ ਦਾ ਬਰਾਬਰ ਸਰਬਪੱਖੀ ਵਿਕਾਸ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉੱਥਾਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਉਥੇ ਹੀ ਦਿਵਿਯਾਂਗ ਲੋਕਾਂ ਦੇ ਜੀਵਨ ਨਿਰਬਾਹ ਨੂੰ ਸੌਖਾ ਕਰਨ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ 4 ਜੁਲਾਈ ਤੋਂ 8 ਜੁਲਾਈ ਤੱਕ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਫ਼ਤਹਿਗੜ੍ਹ ਪੰਜਤੂਰ ਵਿਖੇ ਲਗਾਏ ਗਏ ਸਨ। ਇਹਨਾਂ ਕੈਂਪਾਂ ਵਿੱਚ ਅਲਿਮਕੋ ਦੇ ਮਾਹਿਰ ਡਾਕਟਰਾਂ ਵੱਲੋਂ ਯੋਗ ਲਾਭਪਾਤਰੀਆਂ ਦੀ ਅਸੈਸਮੇਂਟ ਕੀਤੀ ਗਈ ਸੀ। ਇਹਨਾਂ ਕੈਂਪਾਂ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਯੂ. ਡੀ. ਆਈ. ਡੀ. ਕਾਰਡ ਹੋਣਾ ਲਾਜ਼ਮੀ ਸੀ। ਉਹਨਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ ਤਾਂ ਜੌ ਰਹਿੰਦੇ ਲੋਕਾਂ ਨੂੰ ਵੀ ਲਾਭ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਜੁਲਾਈ ਮਹੀਨੇ ਕੀਤੀ ਗਈ ਅਸੈਸਮੇਂਟ ਵਿੱਚ 1015 ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ। ਇਹਨਾਂ ਸਾਰਿਆਂ ਨੂੰ 1 ਕਰੋੜ 56 ਲੱਖ 54 ਹਜ਼ਾਰ ਰੁਪਏ ਦੀ ਲਾਗਤ ਵਾਲੇ 1592 ਉਪਕਰਨਾਂ ਦੀ ਵੰਡ ਕੀਤੀ ਗਈ ਹੈ।

ਇਹਨਾਂ ਕੈਂਪਾਂ ਦੌਰਾਨ ਯੋਗ ਵਿਅਕਤੀਆਂ ਨੂੰ ਮੋਟਰਰਾਈਜ਼ਡ ਟ੍ਰਾਈਸਾਈਕਲ, ਟ੍ਰਾਈਸਾਈਕਲ ਚਾਈਲਡ, ਟ੍ਰਾਈਸਾਈਕਲ ਅਡਲਟ, ਵ੍ਹੀਲ ਚੇਅਰ ਚਾਈਲਡ, ਵ੍ਹੀਲ ਚੇਅਰ ਅਡਲਟ, ਐਮ ਐਸ ਆਈ ਈ ਡੀ ਕਿੱਟ, ਬੀ ਟੀ ਈ, ਸਮਾਰਟਫੋਨ, ਐਲਬੋਵ ਕਲੱਚ ਲਾਰਜ, ਕਲੱਚ ਸਮਾਲ, ਕਲੱਚ ਲਾਰਜ, ਕਲੱਚ ਮੀਡੀਅਮ, ਵਾਕਿੰਗ ਸਟਿੱਕ, ਰੋਲੇਟਰ ਅਡਲਟ, ਸੀ ਪੀ ਚੇਅਰ, ਬਨਾਉਟੀ ਅੰਗ ਅਤੇ ਕਲਿੱਪਰ ਆਦਿ ਬਿਲਕੁਲ ਮੁਫ਼ਤ ਮਿਲੇ ਹਨ।ਇਸ ਮੌਕੇ ਵਰਲਡ ਕੈਂਸਰ ਕੇਅਰ ਤੋਂ ਸ੍ਰ ਕੁਲਵੰਤ ਸਿੰਘ ਧਾਲੀਵਾਲ, ਤਹਿਸੀਲਦਾਰ ਸ੍ਰ ਰੇਸ਼ਮ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਕਿਰਤ ਪ੍ਰੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *