ਧਰਮਕੋਟ (ਜਗਰਾਜ ਗਿੱਲ,, ਰਿੱਕੀ ਕੈਲਵੀ)
ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਲੰਟੀਅਰਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਘਰ ਘਰ ਜਾ ਕੇ ਆਕਸੀਜਨ ਚੈੱਕ ਕਰਨ ਲਈ ਜੋ ਜ਼ਿੰਮੇਵਾਰੀ ਲਗਾਈ ਗਈ ਹੈ ਉਸ ਮੁਹਿੰਮ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਆਪ ਦੇ ਆਗੂ ਕਾਕੂ ਨੌਹਰੀਆ ਨੇ ਕਿਹਾ ਸਰਕਾਰ ਭਾਵੇਂ ਸੱਤਾ ਵਿੱਚ ਨਹੀਂ ਹੈ ਪਰ ਆਮ
ਆਦਮੀ ਪਾਰਟੀ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਡਿਊਟੀ ਦਿੱਤੀ ਗਈ ਹੈ ਪੂਰੇ ਹੀ ਵਰਕਰ ਤਨਦੇਹੀ ਨਾਲ ਨਿਭਾ ਰਹੇ ਹਨ ਕਾਕੂ ਨੌਹਰੀਆ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਸਾਰੇ ਹੀ ਵਰਕਰ ਇੱਕਜੁਟ ਹਨ ਅਤੇ ਪਾਰਟੀ ਵੱਲੋਂ ਦਿੱਤਾ ਹਰ ਕੰਮ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਇਸ ਮੌਕੇ ਉਨ੍ਹਾਂ ਨਾਲ ਰਿਪਨ ਸ਼ਰਮਾ ਕਰਨ ਮੋਲੜੀ ,ਸਾਹਿਲ ਅਰੋੜਾ, ਵਿਕਾਸ ਰੰਧਾਵਾ, ਮੋਹਿਤ ਸ਼ਰਮਾ ,ਮਨੀ ਰੰਧਾਵਾ ਬੇਅੰਤ ਸਿੰਘ ਸੁਮਿਤ ਕੁਮਾਰ ਆਦਿ ਹੋਰ ਵੀ ਹਾਜ਼ਰ ਸਨ।