• Fri. Sep 20th, 2024

ਆਨਲਾਈਨ ਪੇਂਟਿੰਗ ਮੁਕਾਬਲੇ ਦਾ ਬਲਾਕ ਪੱਧਰੀ ਨਤੀਜਾ ਐਲਾਨਿਆ

ByJagraj Gill

Oct 18, 2020

ਸਟੇਟ ਪੱਧਰੀ ਪੇਟਿੰਗ ਮੁਕਾਬਲੇ 19 ਅਕਤੂਬਰ ਤੋ

 

ਮੋਗਾ, 18 ਅਕਤੂਬਰ

/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਬਲਾਕ ਪੱਧਰੀ ਪੇਂਟਿੰਗ ਮੁਕਾਬਲੇ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸ ਦਿਲਬਾਗ ਸਿੰਘ ਬਰਾੜ ਨੋਡਲ ਅਫਸਰ ਮੋਗਾ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਪਰਗਟ ਸਿੰਘ ਸਰਕਾਰੀ ਹਾਈ ਸਕੂਲ ਲੰਗੇਆਣਾ ਖੁਰਦ ਪਹਿਲਾ ਸਥਾਨ ਅਤੇ ਖੁਸਪਿੰਦਰ ਕੌਰ ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੂਜਾ ਸਥਾਨ ,ਬਲਾਕ ਧਰਮਕੋਟ-੧ ਤੋਂ ਸਹਿਜਪ੍ਰੀਤ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਪਹਿਲਾ ਸਥਾਨ ਅਤੇ ਮਨਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਲੋਹਗੜ ਦੂਜਾ ਸਥਾਨ ,ਬਲਾਕ ਧਰਮਕੋਟ-2 ਤੋਂ ਸੁਖਜੀਤ ਸਿੰਘ ਸਰਕਾਰੀ ਹਾਈ ਸਕੂਲ ਦੌਲੇਵਾਲਾ ਮਾਇਰ ਪਹਿਲਾ ਸਥਾਨ ਅਤੇ ਸੰਜੀਵ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੂਰਬੀ ਦੂਜਾ ਸਥਾਨ, ਬਲਾਕ ਮੋਗਾ-1 ਤੋਂ ਕਰਨਪ੍ਰੀਤ ਸਿੰਘ ਤੂਰ ਸਰਕਾਰੀ ਹਾਈ ਸਕੂਲ ਚੜਿੱਕ ਲੜਕੇ ਪਹਿਲਾ ਸਥਾਨ , ਲਵਦੀਪ ਸਿੰਘ ਸਰਕਾਰੀ ਮਿਡਲ ਸਕੂਲ ਪੁਰਾਣੇਵਾਲਾ ਦੂਜਾ ਸਥਾਨ , ਬਲਾਕ ਮੋਗਾ-2 ਤੋਂ ਗੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ ਪਹਿਲਾ ਅਤੇ ਨਵਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਦੂਜਾ ਸਥਾਨ, ਬਲਾਕ ਨਿਹਾਲ ਸਿੰਘ ਵਾਲਾ ਤੋਂ ਬਲਜਿੰਦਰ ਕੌਰ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੋ ਹੀਰਾ ਸਿੰਘ ਪਹਿਲਾ ਸਥਾਨ ਅਤੇ ਸੁਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਖਾਈ ਦੂਜੇ ਸਥਾਨ ਤੇ ਰਹੇ। ਇਸੇ ਤਰਾਂ ਸੈਕੰਡਰੀ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਖੁਸਵੀਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਪਹਿਲਾ ਸਥਾਨ ਤੇ ਮਨਪ੍ਰੀਤ ਕੌਰ ਸਹੀਦ ਸਿਪਾਹੀ ਜੋਰਾ ਸਿੰਘ ਸਰਕਾਰੀ ਹਾਈ ਸਕੂਲ ਥਰਾਜ ਦੂਜਾ ਸਥਾਨ, ਬਲਾਕ ਧਰਮਕੋਟ-੧ ਤੋਂ ਰਣਜੀਤ ਸਿੰਘ ਸਰਕਾਰੀ ਹਾਈ ਸਕੂਲ ਲੋਹਗੜ ਪਹਿਲਾ ਸਥਾਨ ਅਤੇ ਅਮਨਪ੍ਰੀਤ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਦੂਜਾ ਸਥਾਨ, ਬਲਾਕ ਧਰਮਕੋਟ ਦੋ ਤੋਂ ਸੁਖਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਲੁਹਾਰਾ ਪਹਿਲਾ ਸਥਾਨ ਅਤੇ ਕੋਮਲਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਦੂਜਾ ਸਥਾਨ, ਬਲਾਕ ਮੋਗਾ-੧ ਤੋਂ ਅਨਮੋਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਪਹਿਲਾ ਸਥਾਨ ਅਤੇ ਮਨਵੀਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੂਜਾ ਸਥਾਨ, ਬਲਾਕ ਮੋਗਾ ਦੋ ਤੋਂ ਲਵਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ ਪਹਿਲਾ ਸਥਾਨ ਅਤੇ ਅਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਵਾਲਾ ਦੂਜਾ ਸਥਾਨ ,ਬਲਾਕ ਨਿਹਾਲ ਸਿੰਘ ਵਾਲਾ ਤੋਂ ਅਮਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋ ਕੇ ਪਹਿਲਾ ਸਥਾਨ ਅਤੇ ਨਿਸਾ ਮੌਰੀਆ ਸਰਕਾਰੀ ਹਾਈ ਸਕੂਲ ਦੀਨਾ ਦੂਜਾ ਸਥਾਨ ਤੇ ਰਹੇ।ਵਿਸੇਸ ਲੋੜਾਂ ਵਾਲੇ ਵਿਦਿਆਰਥੀਆਂ ਵਿੱਚੋੰ ਸੁਖਸਹਿਜਪ੍ਰੀਤ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਬਲਾਕ ਧਰਮਕੋਟ-1 ਨੇ ਮਿਡਲ ਵਰਗ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ।ਉਕਤ ਜੇਤੂ ਵਿਦਿਆਰਥੀਆਂ ਅਤੇ ਓਹਨਾਂ ਦੇ ਗਾਈਡ ਅਧਿਆਪਕਾਂ ,ਮਾਪਿਆਂ ਤੇ ਸਕੂਲ ਸਟਾਫ ਨੂੰ ਜਸਪਾਲ ਸਿੰਘ ਔਲਖ ਜ਼ਿਲਾ ਸਿੱਖਿਆ ਅਫਸਰ ਅਤੇ ਰਾਕੇਸ ਕੁਮਾਰ ਮੱਕੜ ਉਪ ਜ਼ਿਲਾ ਸਿੱਖਿਆ ਅਫਸਰ ਵੱਲੋਂ ਵਧਾਈ ਦਿੱਤੀ ਗਈ। ਉਨਾਂ ਦੱਸਿਆ ਕਿ ਸਟੇਟ ਪੱਧਰੀ ਪੇਟਿੰਗ ਮੁਕਾਬਲੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ 25 ਅਕਤੂਬਰ ਤੱਕ ਸ਼ੋਸ਼ਲ ਮੀਡੀਆ ਉੱਪਰ ਅਪਲੋਡ ਕਰ ਸਕਦੇ ਹਨ

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *