ਕੋਟ ਈਸੇ ਖਾਂ 1 ਨਵੰਬਰ (ਗੁਰਪ੍ਰੀਤ ਗਹਿਲੀ/ਮੇਹਰ ਸਿੰਘ)ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਨੇਰ ਵਿਖੇ ਐਂਟੀ ਤੰਬਾਕੂ ਡੇ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਤੰਬਾਕੂ ਤੋਂ ਗੁਟਕਾ ਖਾਣੀ ਚੈਨੀ ਇਹੋ ਜਿਹੇ ਪਦਾਰਥਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ ਇਸ ਤੋਂ ਬਾਅਦ ਬੱਚਿਆਂ ਨੇ ਰੈਲੀ ਵਿੱਚ ਹਿੱਸਾ ਲਿਆ ਉਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਤੋਂ ਗੁਜ਼ਰਦੀ ਹੋਈ ਵਾਪਸ ਸਕੂਲ ਵਿੱਚ ਭਰਤੀ ਇਸ ਰੈਲੀ ਦੇ ਜ਼ਰੀਏ ਲੋਕਾਂ ਨੂੰ ਤੰਬਾਕੂ ਬਾਰੇ ਦੱਸਿਆ ਗਿਆ ਇਸ ਰੈਲੀ ਦੌਰਾਨ ਬੱਚਿਆਂ ਨੇ ਆਪਣੇ ਹੱਥ ਵਿੱਚ ਹੈ ਅਤੇ ਬੈਨਰ ਫੜੇ ਹੋਏ ਸਨ ਰੈਲੀ ਦੀ ਅਗਵਾਈ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀਐੱਸਪੀ ਨੇ ਕੀਤੀ ਅਤੇ ਜਗਮੀਤ ਸਿੰਘ ਰਾਜੇਸ਼ ਕੁਮਾਰ ਪਰਵਿੰਦਰ ਸਿੰਘ ਸਾਰੇ ਮਲਟੀਪਰਪਜ਼ ਵਰਕਰ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸਨ ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਮੈਡਮ ਬਾਂਸਲ ਨੇ ਵੀ ਬੱਚਿਆਂ ਨੂੰ ਤੰਬਾਕੂ ਬਾਰੇ ਵਿਸਥਾਰਪੂਰਵਕ ਦੱਸਿਆ ਇਸ ਤੋਂ ਇਲਾਵਾ ਪਿੰਡ ਜਨੇਰ ਵਿੱਚ ਤੰਬਾਕੂ ਵੇਚਣ ਵਾਲਿਆਂ ਵਿਰੁੱਧ ਅਤੇ ਤੰਬਾਕੂ ਖਾਣ ਵਾਲਿਆਂ ਖੁਦ ਚਲਾਨ ਵੀ ਕੱਟੇ ਗਏ।