ਮੋਗਾ 1 ਸਤੰਬਰ (ਜਗਰਾਜ ਲੋਹਾਰਾ) ਸੜਕ ਹਾਦਸਿਆਂ ʼਚ ਲਗਾਤਾਰ ਹੋ ਰਹੇ ਵਾਧੇ ਨੂੰ ਮੱਦੇਨਜ਼ਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਰਾਸੀ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ । ਇਹ ਨਿਯਮ ਸੰਸਦ ਦੇ ਪਿਛਲੇ ਇਜਲਾਸ ਵਿੱਚ ਪਾਸ ਹੋਇਆ ਸੀ । ਜੁਰਮਾਨੇ ਵਿੱਚ ਵਾਧਾ ਅੱਜ ਤੋਂ ਸੁਰੂ ਕੀਤਾ ਹੈ ।ਨਵੇਂ ਨਿਯਮਾਂ ਅਨੁਸਾਰ ਬਿਨਾਂ ਹੈਲਮਟ ਦੇ ਦੁਪਹੀਆ ਵਾਹਨ ਚਲਾਉਣ ਇੱਕ ਹਜਾਰ ਰੁਪਏ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਈਸੈਂਸ ਜਬਤ ਕੀਤਾ ਜਾ ਸਕਦਾ ਹੈ । ਸਰਾਬ ਪੀ ਕੇ ਵਾਹਨ ਚਲਾਉਣ ਵਾਲੇ ਨੂੰ 10 ਹਜਾਰ ਰੁਪਏ ਜੁਰਮਾਨਾ ਹੋਵੇਗਾ । ਜੋ ਕਿ ਪਹਿਲਾਂ 2 ਹਜਾਰ ਰੁਪਏ ਸੀ। ਤੇਜ ਰਫਤਾਰ ਵਾਹਨ ਚਲਾਉਣ ਵਾਲੇ ਨੂੰ ਜੁਰਮਾਨਾ ਰਾਸੀ 500 ਤੋ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ ।