ਮੋਗਾ (ਮਿੰਟੂ ਖੁਰਮੀ, ਜਗਰਾਜ ਲੋਹਾਰਾ)
ਸਿਹਤ ਮੰਤਰੀ ਪੰਜਾਬ ਸ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ‘ਤੇ ਸੀ ਐਚ ਸੀ ਡਰੋਲੀ ਭਾਈ ਦੇ ਓ.ਓ.ਏ.ਟੀ. ਕੇਂਦਰ ਵਿਖੇ ਵਿਸ਼ਵ ਨਸ਼ਾ ਵਰਤੋ ਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ, ਜਿਸ ਵਿੱਚ ਓ.ਓ.ਏ.ਟੀ. ਕੇਂਦਰ ਦੇ ਇੰਚਾਰਜ ਡਾ ਨਵਪ੍ਰੀਤ ਕੌਰ, ਮਾਸ ਮੀਡੀਆ ਵਿੰਗ ਦੇ ਇੰਚਾਰਜ ਬੀਈਈ ਰਛਪਾਲ ਸਿੰਘ ਸੋਸਣ ਤੇ ਮੈਡੀਕਲ ਅਫਸਰ ਡਾ ਅਰਸ਼ਿਕਾ ਗਰਗ ਨੇ ਮਰੀਜਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ ਨਵਪ੍ਰੀਤ ਕੌਰ ਨੇ ਕਿਹਾ ਕਿ ਆਪਣੀ ਇੱਛਾ ਸ਼ਕਤੀ ਨਾਲ ਮਰੀਜ ਸੌਖਿਆਂ ਨਸ਼ਾ ਛੱਡਿਆ ਸਕਦੇ ਹਨ ਤੇ ਉਹਨਾਂ ਨੂੰ ਹੌਲੀ ਹੌਲੀ ਬੁਪਰੀਨੌਰਫਿਨ ਦੀ ਡੋਜ ਘਟਾਉਣੀ ਚਾਹੀਦੀ ਹੈ।
ਇਸ ਮੌਕੇ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਓ.ਓ.ਏ.ਟੀ. ਕੇਂਦਰ ਦਾ ਮੁੱਖ ਮਕਸਦ ਨਸ਼ੇ ਦੇ ਮਰੀਜਾਂ ਨੂੰ ਨਸ਼ੇੜੀ ਨਾ ਸਮਝ ਕੇ ਉਹਨਾਂ ਨੂੰ ਮਰੀਜ ਸਮਝ ਕੇ ਸਮਾਜ ਵਿੱਚ ਉਹਨਾਂ ਦਾ ਸਤਿਕਾਰ ਬਹਾਲ ਕਰਨਾ ਹੈ ਅਤੇ ਮਾੜੇ ਨਸ਼ਿਆਂ ਜਿਵੇਂ ਚਿੱਟਾ ਤੇ ਮੈਡੀਕਲ ਨਸ਼ਿਆਂ ਤੋਂ ਹਟਾ ਕੇ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਬੁਪਰੀਨੌਰਫਿਨ ਦੀ ਦਵਾਈ ਵੱਲ ਲਿਆਉਣਾ ਹੈ। ਉਹਨਾਂ ਦੱਸਿਆ ਕਿ 1 ਲੱਖ 12 ਹਜਾਰ ਦੀ ਆਬਾਦੀ ਵਾਲੇ ਡਰੋਲੀ ਭਾਈ ਬਲਾਕ ਚੋਂ ਇਸ ਵੇਲੇ 1250 ਤੋਂ ਵਧੇਰੇ ਮਰੀਜ ਓ.ਓ.ਏ.ਟੀ. ਕੇਂਦਰ ਤੇ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਰੋਜਾਨਾ ਇਹ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਡਾ ਅਰਸ਼ਿਕਾ ਗਰਗ ਨੇ ਕਿਹਾ ਕਿ ਨਸ਼ੇ ਦੇ ਮਰੀਜਾਂ ਨੂੰ ਕੋਰੋਨਾ ਦੇ ਖਤਰੇ ਤੋਂ ਬਚਣ ਲਈ ਮਾਸਕ ਪਾ ਕੇ ਰੱਖਣ ਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।
ਇਸ ਮੌਕੇ ਡਾ ਤਰੁਣਾ, ਓਓਏਟੀ ਕੌਂਸਲਰ ਰਾਜਵਿੰਦਰ ਕੌਰ, ਨਿਸ਼ਾਨ ਸਿੰਘ, ਅਮਨਦੀਪ ਸਿੰਘ, ਸ਼ਾਮ ਸੁੰਦਰ, ਵਰਿੰਦਰ ਸਿੰਘ ਜੀਰਾ, ਅਨਮੋਲ ਰਤਨ ਹਾਜਰ ਸਨ।