ਮੋਗਾ 23 ਦਸੰਬਰ (ਜਗਰਾਜ ਲੋਹਾਰਾ) ਦਿਨੋਂ ਦਿਨ ਵੱਧ ਰਹੀ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਲੱਬ ਫਤਹਿਗੜ੍ਹ ਕੋਰੋਟਾਣਾ ਵੱਲੋਂ ਐਨ ਆਰ ਆਈ ਵੀਰ ਹਰਪ੍ਰੀਤ ਸਿੰਘ ” ਹੈਰੀ” ਆਸਟਰੇਲੀਆ ਅਤੇ,ਡਾ ਚਮਕੌਰ ਸਿੰਘ ਦੇ ਸਹਿਯੋਗ ਨਾਲ ਵਾਹਨਾਂ ਉੱਪਰ ਰਿਫ਼ਲੈਕਟਰ ਲਗਾਏ ਗਏ ਨਿਊਜ਼ ਨਿਊਜ਼ ਦੀ ਚੈਨਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਡਾਕਟਰ ਪ੍ਰੀਤ ਫਤਹਿਗੜ੍ਹ ਕੋਰੋਟਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਐਨ ਆਰ ਆਈ ਵੀਰਾਂ ਵੱਲੋਂ ਸਮੇਂ ਸਮੇਂ ਤੇ ਹਰਗੋਬਿੰਦ ਸਾਹਿਬ ਕਲੱਬ ਨੁੰ ਸਹਿਯੋਗ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਚਲੇ ਗਏ ਹਨ ਪਰ ਉਨ੍ਹਾਂ ਦਾ ਸਾਡੇ ਪੰਜਾਬ /ਸਾਡੇ ਪਿੰਡਾਂ ਪ੍ਰਤੀ ਲਗਾਅ ਬਹੁਤ ਜ਼ਿਆਦਾ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਵੀ ਆਪਣੇ ਪੰਜਾਬ ਵਿੱਚ ਵਿਦੇਸ਼ਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ । ਡਾਕਟਰ ਪ੍ਰੀਤ ਨੇ ਕਿਹਾ ਕੇ ਅਸੀਂ ਆਪਣੇ ਕਲੱਬ ਵੱਲੋਂ ਸਮੁੱਚੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਅੱਜ ਜੋ ਰਿਫ਼ਲੈਕਟਰ ਵਾਹਨਾਂ ਉੱਪਰ ਲਗਾਏ ਜਾ ਰਹੇ ਹਨ ਉਹ ਵੀ ਹੈਰੀ ਆਸਟਰੇਲੀਆ ਤੇ ਪੰਜਾਬ ਪੁਲਸ ਅਤੇ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਿਫਲੈਕਟਰ ਲਗਾਉਣ ਦਾ ਮੁੱਖ ਮੰਤਵ ਸਾਡੇ ਲੋਕਾਂ ਨੂੰ ਧੁੰਦ ਵਿਚ ਹੋਣ ਵਾਲੇ ਐਕਸੀਡੈਂਟ ਤੋਂ ਬਚਾਉਣ ਲਈ ਲਾਏ ਗਏ ਹਨ ।