ਮੁੱਲਾਂਪੁਰ ਦਾਖਾ (ਜਸਵੀਰ ਸਿੰਘ ਪੁੜੈਣ)
ਲੈਕਚਰਾਰ ਸਰਦਾਰ ਅਲਬੇਲ ਸਿੰਘ ਪੁੜੈਣ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਡ਼ੈਣ ਦੀਆਂ ਛੇ ਵਿਦਿਆਰਥਣਾਂ ਦੀ ਬੋਰਡ ਫ਼ੀਸ ਭਰ ਕੇ ਜਿੱਥੇ ਉਨ੍ਹਾਂ ਦੀ ਪੜ੍ਹਾਈ ਵਿੱਚ ਆਰਥਿਕ ਸਹਾਇਤਾ ਕੀਤੀ ਗਈ ਉਥੇ ਹੀ ਹੋਣਹਾਰ ਵਿਦਿਆਰਥਣਾਂ ਨੂੰ ਘੜੀਆਂ ਵੀ ਵੰਡੀਆਂ ਗਈਆਂ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਸ੍ਰੀ ਅਲਬੇਲ ਸਿੰਘ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਬੈਂਚਾਂ ਦੀ ਸੇਵਾ ਕੀਤੀ ਗਈ ਸੀ ਜਿਸ ਦਾ ਭਰਪੂਰ ਫ਼ਾਇਦਾ ਉਠਾ ਕੇ ਛੇਵੀਂ ਦੇ ਵਿਦਿਆਰਥੀ ਆਪਣੀ ਪੜ੍ਹਾਈ ਹੋਰ ਸੁਚੱਜੇ ਢੰਗ ਨਾਲ਼ ਕਰ ਰਹੇ ਹਨ ।
ਇਸ ਮੌਕੇ ਸਕੂਲ ਪੁੜੈਣ ਦੇ ਮੈਡਮ ਸ਼੍ਰੀਮਤੀ ਮਨਜੀਤ ਕੌਰ, ਜਸਵਿੰਦਰ ਕੌਰ, ਸ੍ਰੀ. ਧਰਮਿੰਦਰ ਸਿੰਘ, ਰਾਜਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ ।