ਧਰਮਕੋਟ / ਜਗਰਾਜ ਗਿੱਲ, ਰਿੱਕੀ ਕੈਲਵੀ/
ਅੱਜ ਆਮ ਆਦਮੀ ਪਾਰਟੀ ਤੋਂ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਇਕ ਮੁੱਖ ਮੰਤਰੀ ਦਾ ਚਿਹਰਾ ਜੋ ਪੰਜਾਬ ਦੇ ਲੋਕਾਂ ਦਾ ਦਰਦ ਸਮਝਦਾ ਹੋਵੇ ਅਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਸਕੇ ਉਹ ਜਲਦ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਬਹੁਤ ਬਹਿਸਬਾਜ਼ੀ ਚੱਲ ਰਹੀ ਹੈ ਜੋ ਪਾਰਟੀ ਲਈ ਸਹੀ ਨਹੀਂ ਹੈ ਵਿਰੋਧੀ ਪਾਰਟੀ ਦੇ ਬੰਦਿਆਂ ਵੱਲੋਂ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਖਿਲਾਫ ਅਤੇ ਪਾਰਟੀ ਪ੍ਰਧਾਨ ਭਗਵੰਤ ਸਿੰਘ ਜੀ ਮਾਨ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਵਲੰਟੀਅਰ ਅਤੇ ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ
ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਤੇ ਵਿਸ਼ਵਾਸ਼ ਰੱਖਣਾ ਹੋਵੇਗਾ ਕਿਉਂਕਿ ਅੱਜ ਇਕ ਹੀ ਬੰਦਾ ਹੈ ਜੋ ਪੰਜਾਬ ਨੂੰ ਬਚਾ ਸਕਦਾ ਹੈ ਉਹ ਹੈ ਅਰਵਿੰਦ ਕੇਜਰੀਵਾਲ ਜਿਸ ਨੂੰ ਦਿੱਲੀ ਦੇ ਲੋਕ 3 ਵਾਰ ਮੁੱਖ ਮੰਤਰੀ ਬਣਾ ਚੁੱਕੇ ਹਨ ਅੱਜ ਦਿੱਲੀ ਵਿੱਚ ਹੋ ਰਹੇ ਕੰਮਾਂ ਦੀ ਸਾਰੀ ਦੁਨੀਆਂ ਪ੍ਰਸ਼ੰਸਾ ਕਰ ਰਹੀ ਹੈ ਇਸ ਲਈ ਇਸ ਵਾਰ ਆਮ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ ਪੰਜਾਬ ਵਿੱਚ ਸਿਹਤ ਸਿੱਖਿਆ ਬਿਜਲੀ ਪਾਣੀ ਖੇਤੀ ਕਾਰਪੋਰੇਸ਼ਨ ਇਨ੍ਹਾਂ ਮੁੱਦਿਆਂ ਤੇ ਇਲੈਕਸ਼ਨ ਲੜੀ ਜਾਵੇਗੀ ਇਕ ਸਵਾਲ ਦੇ ਜਵਾਬ ਵਿੱਚ ਸੰਜੀਵ ਕੋਛਡ਼ ਨੇ ਕਿਹਾ ਕਿ ਕਾਂਗਰਸ ਦੀ ਲੜਾਈ ਜੱਗ ਜ਼ਾਹਿਰ ਹੋ ਚੁੱਕੀ ਹੈ ਲੋਕ ਮੁੱਦੇ ਗਾਇਬ ਹਨ ਅਤੇ ਅਕਾਲੀ ਪਹਿਲਾਂ ਹੀ ਬੈਕ ਫੁੱਟ ਤੇ ਹਨ ਲੋਕ ਉਨ੍ਹਾਂ ਨੂੰ 10 ਸਾਲ ਅਜ਼ਮਾ ਚੁੱਕੇ ਹਨ ਇਸ ਲਈ ਲੋਕਾਂ ਕੋਲ ਹੁਣ ਇੱਕੋ ਬਦਲ ਆਪ ਹੈ ਤੇ ਇਸ ਵਾਰ ਲੋਕ ਤਿਆਰ ਬੈਠੇ ਹਨ ਪਾਰਟੀ ਵੱਲੋਂ ਟਿਕਟ ਦੇ ਜਵਾਬ ਵਿਚ ਸੰਜੀਵ ਕੋਛੜ ਨੇ ਕਿਹਾ ਕੀ ਅਰਵਿੰਦ ਕੇਜਰੀਵਾਲ ਦਾ ਫ਼ੈਸਲਾ ਆਖ਼ਰੀ ਹੋਵੇਗਾ ਅਤੇ ਇਸ ਵਾਰ ਪਾਰਟੀ ਵਿੱਚ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਵਲੰਟੀਅਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਪਾਰਟੀ ਅਾਪਣੇ ਵਲੰਟੀਅਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇਗੀ ਕਿਉਂਕਿ ਵਲੰਟੀਅਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਜੋ ਦਿਨ ਰਾਤ ਆਪਣੀਆਂ ਜੇਬਾਂ ਵਿੱਚੋਂ ਪੈਸੇ ਖ਼ਰਚ ਕਰ ਪਾਰਟੀ ਦਾ ਪ੍ਰਚਾਰ ਕਰਦੇ ਹਨ ਇਸ ਲਈ ਵਲੰਟੀਅਰ ਹਮੇਸ਼ਾ ਪਾਰਟੀ ਦਾ ਮਾਣ ਹੁੰਦੇ ਹਨ