ਅਮਨ ਗਾਬਾ ਦੇ ਸ਼ਹਿਰੀ ਪ੍ਰਧਾਨ ਬਣਨ ‘ਤੇ ਅਕਾਲੀ ਵਰਕਰਾਂ ‘ਚ ਖ਼ੁਸ਼ੀ ਦੀ ਲਹਿਰ

ਕੋਟ ਈਸੇ ਖਾਂ(ਜਗਰਾਜ ਲੋਹਾਰਾ)
ਸਥਾਨਕ ਸ਼ਹਿਰ ਦੇ ਟਕਸਾਲੀ ਅਕਾਲੀ ਗਾਬਾ ਪਰਿਵਾਰ ਦੇ ਹੋਣਹਾਰ ਨੌਜਵਾਨ ਅਮਨ ਗਾਬਾ ਨੂੰ ਪਾਰਟੀ ਵੱਲੋਂ ਯੂਥ ਵਿੰਗ ਦੇ ਸ਼ਹਿਰੀ ਬਣਾਉਣ ‘ਤੇ ਚੁਫੇਰਿਓਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਹਰ ਇੱਕ ਸਰਗਰਮ ਅਕਾਲੀ ਆਗੂ ਤੇ ਵਰਕਰ ਗਾਬਾ ਅਮਨ ਗਾਬਾ ਦੀ ਨਿਯੁਕਤੀ ਨੂੰ ਪਾਰਟੀ ਦੀ ਮਜ਼ਬੂਤੀ ਲਈ ਚੁੱਕਿਆ ਗਿਆ ਫ਼ਾਇਦੇਮੰਦ ਕਦਮ ਦੱਸਦਿਆਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਹੁਰਾਂ ਦਾ ਧੰਨਵਾਦ ਕਰ ਰਿਹਾ ਹੈ । ਦੱਸਣਾ ਬਣਦਾ ਹੈ ਕਿ ਸਥਾਨਕ ਇਲਾਕੇ ‘ਚ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਸਵਰਗੀ ਟਕਸਾਲੀ ਅਕਾਲੀ ਆਗੂ ਹਰਚਰਨ ਸਿੰਘ ਬਿੱਟੂ ਗਾਬਾ ਤੋਂ ਸਿਆਸੀ ਗੁੜ੍ਹਤੀ ਲੈਣ ਵਾਲੇ ਅਮਨ ਗਾਬਾ ਉਨ੍ਹਾਂ ਦੇ ਸਕੇ ਭਤੀਜੇ ਹਨ ਅਤੇ ਇਸ ਜੁਝਾਰੂ ਨੌਜਵਾਨ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਕੁੱਟ -ਕੁੱਟ ਕੇ ਭਰੀ ਹੋਈ ਹੈ। ਅਮਨ ਗਾਬਾ ਦੀ ਨਿਯੁਕਤੀ ‘ਤੇ ਖੁਸ਼ੀ ਦਾ ਇਜ਼ਹਾਰ ਤੇ ਜਥੇਦਾਰ ਤੋਤਾ ਸਿੰਘ ਹੋਰਾਂ ਦਾ ਧੰਨਵਾਦ ਕਰਨ ਵਾਲਿਆਂ ਵਿੱਚ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਣਜੀਤ ਸਿੰਘ ਰਾਣਾ,ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਗਗੜਾ, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ, ਸਾਬਕਾ ਸਰਪੰਚ ਜਗਜੀਵਨ ਸਿੰਘ ਲੁਹਾਰਾ, ਗੁਰਦੇਵ ਸਿੰਘ ਭੋਲਾ ਸਰਕਲ ਪ੍ਰਧਾਨ ਫਤਿਹਗੜ ਪੰਜਤੂਰ, ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ, ਯੂਥ ਵਿੰਗ ਦੇ ਸਰਕਲ ਪ੍ਰਧਾਨ ਮਨਫੂਲ ਸਿੰਘ ਲਾਡੀ ਮਸਤੇਵਾਲਾ, ਸਾਬਕਾ ਸਰਪੰਚ ਚਰਨਜੀਤ ਸਿੰਘ ਮੂਸੇਵਾਲਾ, ਸਾਬਕਾ ਸਰਪੰਚ ਅਮੀਰ ਸਿੰਘ ਗਹਿਲੀਵਾਲਾ, ਕੁਲਵਿੰਦਰ ਸਿੰਘ ਕਿੰਦਾ ਦਾਤੇਵਾਲ, ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ, ਸੁਖਰਾਜ ਸਿੰਘ ਸੈਦ ਮੁਹੰਮਦ, ਪ੍ਰੈਸ ਸਕੱਤਰ ਭਾਗ ਸਿੰਘ ਬਹਿਰਾਮਕੇ, ਸਾਬਕਾ ਸਰਪੰਚ ਮਾਲਵਿੰਦਰ ਸਿੰਘ ਕਾਲੀ ਜਨੇਰ, ਕਰਨੈਲ ਸਿੰਘ ਹੇਅਰ ਗਲੋਟੀ, ਅਕਾਲੀ ਆਗੂ ਜਸਬੀਰ ਸਿੰਘ ਰਾਜਪੂਤ , ਆੜ੍ਹਤੀ ਗੁਰਨਾਮ ਸਿੰਘ ਮਸੀਤਾਂ, ਰੋਮੀ ਗਾਬਾ, ਨਾਨਕ ਸਿੰਘ ਦਾਤੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *