ਧਰਮਕੋਟ 5 ਫਰਵਰੀ
( ਰਿੱਕੀ ਕੈਲਵੀ ਜਗਰਾਜ ਗਿੱਲ )
ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲਾ ਪ੍ਰਧਾਨ ਕੇਵਲ ਸਿੰਘ ਰਹਿਲ, ਸਰਬਜੀਤ ਦੌਧਰ , ਗੁਰਪ੍ਰੀਤ ਅਮੀਵਾਲ , ਕੁਲਦੀਪ ਸਿੰਘ , ਜੱਜਪਾਲ ਬਾਜੇ ਕੇ , ਹਰਿਦਰ ਮੋਗਾ ,ਗੁਰਮੀਤ ਸਿਂਘ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਆਮ ਬਦਲੀਆਂ ਦਾ ਕੰਮ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਤੋਂ ਪਹਿਲਾਂ ਪਹਿਲਾਂ ਨਿਪਟਾਇਆ ਜਾਵੇ। ਜਥੇਬੰਦੀ ਵੱਲੋਂ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਨਵੀਂਆਂ ਕਲਾਸਾਂ ਚ ਪੜ੍ਹਾਈ ਇੱਕ ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਪ੍ਰੰਤੂ ਵੱਖ ਵੱਖ ਕਾਰਨਾਂ ਕਰਕੇ ਬਦਲੀਆਂ ਦਾ ਕੰਮ ਕਈ-ਕਈ ਮਹੀਨੇ ਲਟਕਿਆ ਰਹਿੰਦਾ ਹੈ ।
ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸਦੇ ਨਾਲ ਹੀ ਜਥੇਬੰਦੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਾਕੀ ਵਿਭਾਗਾਂ ਵਿੱਚ ਬਦਲੀਆਂ ਹੁੰਦੀਆਂ ਰਹੀਆਂ ਪਰ ਅਧਿਆਪਕ ਬਦਲੀਆਂ ਦੇ ਮੌਕੇ ਤੋਂ ਵਾਂਝੀ ਰਹਿ ਗਏ। ਪਿਛਲੇ ਸਾਲਾਂ ਚ ਨਵੀਂ ਭਰਤੀ ਅਧੀਨ ਦੂਰ ਦੁਰਾਡੇ ਸਟੇਸ਼ਨਾਂ ਤੇ ਬੈਠੇ ਅਧਿਆਪਕ ਖ਼ਾਸ ਤੌਰ ਤੇ 3582 ਕੈਟਾਗਿਰੀ ਅਧਿਆਪਕ, ਕੁਆਰੀਆਂ, ਅੰਗਹੀਣਾਂ’ ਵਿਧਵਾਵਾਂ ਆਦਿ ਨੂੰ ਜੋ ਬਾਰਡਰ ਏਰੀਏ ਵਿਚ ਭਰਤੀ ਹਨ ਉਨ੍ਹਾਂ ਨੂੰ ਬਦਲੀਆਂ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।