ਧਰਮਕੋਟ 5 ਦਸੰਬਰ
( ਜਗਰਾਜ ਗਿੱਲ, ਰਿੱਕੀ ਕੈਲਵੀ )
ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁਧ ਖੇਤੀ ਕਾਨੂਨਾ ਖਿਲਾਫ਼ ਚੱਲ ਰਹੇ ਸੰਘਰਸ਼ ਜਿਥੇ ਦੁਨੀਆਂ ਭਰ ਚ ਕਿਸਾਨਾ ਦੇ ਹੱਕ ਵਿਚ ਲੋਕ ਲਹਿਰ ਉਠੀ ਹੈ ਓਥੇ ਹੀ ਪੰਜਾਬ ਦੇ ਮੁਲਾਜ਼ਮ ਵਰਗ ਵੀ ਇਸ ਸੰਘਰਸ਼ ਵਿਚ ਕਿਸਾਨਾ ਨਾਲ ਹਿਕ ਢਾਹ ਖੜਾ ਹੈ ਅਤੇ ਛੇਤੀ ਹੀ ਇਹ ਮੋਰਚਾ ਇਤਹਾਸਕ ਜਿੱਤ ਹਾਸਿਲ ਕਰੇਗਾ ! ਇਸ ਮੌਕੇ ਆਗੂਆਂ ਨੇ ਕਿਹਾ ਕੇ ਸ਼ੁਰੂ ਤੋਂ ਹੀ ਮੁਲਾਜ਼ਮ ਵਰਗ ਵਲੋਂ ਇਸ ਅਦੋਲਨ ਦੀ ਵੱਡੇ ਪੱਧਰ ਤੇ ਹਮਾਇਤ ਕੀਤੀ ਗਈ ਓਥੇ ਦਿਲੀ ਵਿਚ ਚੱਲ ਰਹੇ ਮੋਰਚੇ ਵਿਚ ਪੂਰੇ ਪੰਜਾਬ ਚ ਪੜਾਅ ਵਾਰ ਡਿਓਟੀਆ ਲਗਾਈਆਂ ਜਾ ਰਹੀਆਂ ਹਨ ਅਤੇ ਪੂਰੇ ਪੰਜਾਬ ਚ ਮੁਲਾਜ਼ਮਾ ਵਲੋਂ ਪੜਾਅ ਵਾਰ ਵੱਡੀ ਗਿਣਤੀ ਚ ਮੁਲਾਜ਼ਮ ਦਿਲੀ ਜਾਣਗੇ । ਕਿਸਾਨ ਜਥੇਬੰਦੀਆਂ ਵਲੋਂ 5 ਦਸੰਬਰ ਦੇ ਪੂਰੇ ਭਾਰਤ ਭਰ ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਇਸ ਲੜੀ ਤਹਿਤ ਕਿਸਾਨਾ ਦੇ ਹੱਕ ਅਜ ਧਰਮਕੋਟ ਵਿਖੇ ਅਧਿਆਪਕ ਜਥੇਬੰਦੀਆਂ ਵਲੋਂ ਪ੍ਰਗਟਜੀਤ ਕਿਸ਼ਨਪੁਰਾ , ਜੱਜਪਾਲ ਬਾਜੇ ਕੇ , ਰਣਜੀਤ ਧਰਮਕੋਟ , ਗੁਰਪ੍ਰੀਤ ਅਮੀਵਾਲ , ਦੀ ਅਗਵਾਈ ਵਿਚ ਧਰਮਕੋਟ ਦੇ ਮੋਲੜਈ ਗੇਟ ਵਿਖੇ ਸੰਕੇਤਕ ਜਾਮ ਲਗਾ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ । ਇਸ ਸਬੰਧੀ ਪ੍ਰੈਸ ਨੂ ਜਾਣਕਾਰੀ ਦਿਦੀਆਂ ਅਧਿਆਪਕ ਆਗੂਆਂ ਨੇ ਕਿਹਾ ਕੇ ਅੜੀਅਲ ਰਵੱਈਆ ਛੱਡ ਕੇ ਕਿਸਾਨਾ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ।ਅਧਿਆਪਕ ਆਗੂਆਂ ਵਲੋਂ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕੇ ਓਹ ਇਸ ਸੰਘਰਸ਼ ਦਾ ਹਿਸਾ ਬਣਨ ।ਇਸ ਸਮੇਂ ਅਧਿਆਪਕ ਆਗੂ ਜਸਵਿਦਰ ਸਿਂਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਸਮੇਂ ਅਵਤਾਰ ਭਿਡਰ , ਕੁਲਦੀਪ ਬੱਡੂਵਾਲ , ਗੁਰਵਿਦਰ ਮਹਿਲ , ਬਹਾਦਰ ਮੈਹ੍ਲ , ਮੋਨੂ ਵਰਮਾ , ਗੁਰਸ਼ਰਨ ਸਿਂਘ , ਗਿਨਿਸ ਪਬੀ , ਹਰਚਰਨ ਕੌਰ , ਗੁਰਮੀਤ , ਗੁਰਪ੍ਰੀਤ ਅਮੀਵਾਲ , ਸੁਰੇਸ਼ ਕੁਮਾਰ , ਗੁਰਿਦਰਜੀਤ , ਸ਼ਿਵ ਨਰਾਇਨ , ਜਸਪਾਲ ਸਿਂਘ , ਸੁਖਮੰਦਰ ਸਿਂਘ , ਇਨਦਰਜੀਤ ਸਿਂਘ , ਲਾਲ ਸਿਂਘ , ਜਗਸੀਰ ਲੋਹਗੜ੍ਹ, ਬਲਜੀਤ ਸਿਂਘ, ਗੁਰਪ੍ਰੀਤ ਬਾਬਾ , ਗੁਰਮੇਲ ਰੇੜਵਾ ਹਾਜ਼ਰ ਸਨ ।