ਧਰਮਕੋਟ 3 ਮਾਰਚ (ਜਗਰਾਜ ਲੋਹਾਰਾ)ਜਿੱਥੇ ਦਿੱਲੀ ਵਿੱਚ ਆਮ ਆਦਮੀ ਨੇ ਤੀਸਰੀ ਵਾਰ ਸਰਕਾਰ ਬਣਾਈ ਹੈ ਉਥੇ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦਿਖਾਈ ਦੇਣ ਲੱਗ ਪਿਆ ਹੈ ਇਸੇ ਲੜੀ ਦੇ ਤਹਿਤ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਰੌਲ਼ੀ ਦੇ ਸਾਬਕਾ ਸਰਪੰਚ ਜੋਰਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਇਸ ਮੌਕੇ ਹਲਕਾ ਇੰਚਾਰਜ ਸੰਜੀਵ ਕੋਛੜ ਨੇ ਸਾਰੇ ਆਪ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਜੀ ਆਇਆ ਕਿਹਾ ਇਸ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਨੇ ਵੀ ਸਾਰੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਸੁਰਜੀਤ ਲੁਹਾਰਾ ਨੇ ਕਿਹਾ ਕਿ ਲੋਕ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਅੱਕ ਚੁੱਕੇ ਹਨ ਇਸ ਕਰਕੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ ਇਸ ਮੌਕੇ ਜੋਰਾ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਪ੍ਰਤੀ ਜੋ ਵੀ ਜ਼ਿੰਮੇਵਾਰੀ ਦੇਣਗੇ ਉਹ ਤਨਦੇਹੀ ਨਾਲ ਨਿਭਾਉਣਗੇ
ਇਸ ਮੌਕੇ ਰਾਜਾ ਨਵਦੀਪ ਮਾਨ ਮਨਜਿੰਦਰ ਸਿੰਘ ਕਾਲਾ ਪਵਨ ਕੁਮਾਰ ਪ੍ਰਭਜੋਤ ਸਮਰਾ ਮਨਪ੍ਰੀਤ ਕੰਨੀਆਂ ਛਿੰਦਾ ਸਿੰਘ ਸਾਬਕਾ ਪੰਚ ਅਮਰਜੀਤ ਸਿੰਘ ਮਹਿੰਦਰ ਸਿੰਘ ਜੋਗਿੰਦਰ ਸਿੰਘ ਸਰਵਣ ਸਿੰਘ ਦਰਸ਼ਨ ਸਿੰਘ ਬਸੰਤ ਸਿੰਘ ਨੰਬਰਦਾਰ ਜੀਤ ਸਿੰਘ ਮਲਕੀਤ ਸਿੰਘ ਆਦਿ ਹਾਜ਼ਰ ਸਨ ।