ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ, ਕੁਲਦੀਪ ਸਿੰਘ) ਬੀਤੇ ਕੱਲ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਸੈਕਟਰ 28 ਚੰਡੀਗੜ ਵਿਖੇ ਮੋਗਾ ਜਿਲ੍ਹੇ ਦੇ ਆਈ ਟੀ ਵਿੰਗ ਦੇ ਮੈਂਬਰਾ ਦੀ ਮੀਟਿੰਗ ਹੋਈ। ਜਿਸ ਵਿੱਚ ਸ੍ਰ:ਚਰਨਜੀਤ ਸਿੰਘ ਬਰਾੜ (ਓ ਐੱਸ ਡੀ) ਅਤੇ ਸ੍ਰ:ਨਛੱਤਰ ਸਿੰਘ ਆਈ ਟੀ ਵਿੰਗ ਪੰਜਾਬ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਮੌਜੂਦ ਸਨ। ਯੂਥ ਆਗੂ ਅਕਾਲੀ ਦਲ ਨਿਹਾਲ ਸਿੰਘ ਵਾਲਾ ਆਈ ਟੀ ਵਿੰਗ ਦੇ ਮੈਂਬਰ ਬਾਬਾ ਖੁਸ਼ੀ ਨਾਥ ਨੇ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਸਮੱਸਿਆਵਾਂ ਚਰਨਜੀਤ ਸਿੰਘ ਬਰਾੜ ਨਾਲ ਸਾਝੀਆ ਕੀਤੀਆਂ । ਉਹਨਾਂ ਨੇ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਚਟਾਨ ਵਾਗ ਖੜੇ ਹਨ।ਇਸ ਸਮੇਂ ਨੇ ਕਿਹਾ ਕਿ ਜੇ ਨਿਹਾਲ ਸਿੰਘ ਵਾਲਾ ਹਲਕਾ ਦੇ ਯੂਥ ਵਰਕਰ ਸਾਡੇ ਨਾਲ ਖੜੇ ਹਨ ਤਾਂ ਅਸੀਂ ਵੀ ਯੂਥ ਦੇ ਨਾਲ ਹਾਂ। ਸ੍ਰ. ਬਰਾੜ ਨੇ ਵੀ ਸਾਰੇ ਯੂਥ ਵਰਕਰਾਂ ਨਾਲ ਖੜੇ ਹੋਣ ਦਾ ਭਰੋਸਾ ਦਿਵਾਇਅਾ, ਇਸ ਸਮੇ ਮੌਜੂਦ ਹਲਕਾ ਨਿਹਾਲ ਸਿੰਘ ਵਾਲਾ ਤੋ ਰਜਿੰਦਰ ਸੋਢੀ (ਪੀ ਏ ਭੁਪਿੰਦਰ ਸਿੰਘ ਸਾਹੋਕੇ ) ਬਾਬਾ ਖੁਸ਼ੀ ਨਾਥ ਜੀ ,ਹਰਦੀਪ ਰਾਮਾ,ਗੋਰਾ ਰਾਮਾ, ਨਿਰਭੈ ਘੋਲੀਆ,ਮੰਗਾ ਮਾਣੂਕੇ ਸੱਤਾ ਮੀਨੀਆ,ਜੱਸਾ ਮਾਣੂਕੇ,ਅਤੇ ਮੋਗਾ ਜਿਲੇ ਦੇ ਆਈ ਟੀ ਵਿੰਗ ਦੇ ਮੈਂਬਰ ਮੌਜੂਦ ਸਨ। ਪ੍ਰੈਸ ਨੂੰ ਇਹ ਜਾਣਕਾਰੀ ਯੂਥ ਆਗੂ ਖੁਸ਼ੀ ਨਾਥ ਨੇ ਦਿੱਤੀ