• Sun. Nov 24th, 2024

ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਵਿਡ-19 ਦੇ ਅਨਲਾਕ-4 ਤਹਿਤ 30 ਸਤੰਬਰ, 2020 ਤੱਕ ਨਵੀਆਂ ਹਦਾਇਤਾਂ ਕੀਤੀਆਂ ਜਾਰੀ /ਦੇਖੋ ਕਿ ਹਨ ਨਵੇਂ ਹੁਕਮ

ByJagraj Gill

Sep 1, 2020

ਮੋਗਾ 1 ਸਤੰਬਰ (ਜਗਰਾਜ ਸਿੰਘ ਗਿੱਲ)

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਨਲਾਕ-4 ਸਬੰਧੀਆਂ ਨਵੀਆਂ ਹਦਾਇਤਾਂ ਨੂੰ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮਿਉਸਪਲ ਸ਼ਹਿਰਾਂ ਜਿਵੇ ਕਿ ਨਗਰ ਨਿਗਮ ਮੋਗਾ, ਨਗਰ ਕੌਸਲ ਬਾਘਾਪਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਨਗਰ ਪੰਚਾਇਤ ਬੱਧਨੀ ਕਲਾ, ਕੋਟ ਈਸੇ ਖਾਂ, ਫਤਹਿਗੜ੍ਹ ਪੰਜਤੂਰ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ 30 ਸਤੰਬਰ 2020 ਤੱਕ ਵੀਕਐਡ ਕਰਫਿਊ ਲਾਗੂ ਰਹੇਗਾ।

ਜ਼ਿਲ੍ਹਾ ਮੋਗਾ ਦੇ ਸਾਰੇ ਸ਼ਹਿਰਾਂ ਦੀਆਂ ਦਕਾਨਾਂ, ਰੈਸਟੋਰੈਟ, ਹੋਟਲ, ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਅਤੇ ਬੰਦ ਕਰਨ ਦੇ ਸਮੇ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸ਼ਾਪ/ਮਾਲਜ਼ ਸੋਮਵਾਰ ਤੋ ਸ਼ੁੱਕਰਵਾਰ ਤੱਕ ਸ਼ਾਮੀ 6:30 ਵਜੇ ਤੱਕ ਖੁਲ੍ਹੇ ਰਹਿਣਗੇ ਅਤੇ ਸ਼ਨੀਵਾਰ, ਐਤਵਾਰ ਨੂੰ ਮੁਕੰਮਲ ਬੰਦ ਰਹਿਣਗੇ। ਸ਼ਾਪਸ/ਮਾਲਜ਼ ਜਿਹੜੇ ਕਿ ਜ਼ਰੂਰੀ ਚੀਜਾਂ ਜਾਂ ਸੇਵਾਵਾਂ ਪ੍ਰਦਾਨ ਕਰਵਾਉਦੇ ਹਨ ਹਫ਼ਤੇ ਦੇ ਸਾਰੇ ਦਿਨ ਹੀ ਸ਼ਾਮੀ 6:30 ਵਜੇ ਤੱਕ ਖੁਲ੍ਹੇ ਰਹਿਣਗੇ।

ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਧਾਰਮਿਕ ਸਥਾਨ, ਸਪੋਰਟਸ ਕੰਪਲੈਕਸ, ਪਬਲਿਕ ਕੰਪਲੈਕਸ, ਰੈਸਟੋਰੈਟ (ਸਮੇਤ ਮਾਲਜ਼ ਵਿਚਲੇ) ਹਫ਼ਤੇ ਦੇ ਸਾਰੇ ਦਿਨ ਸ਼ਾਮੀ 6:30 ਵਜੇ ਤੱਕ ਖੁੱਲ੍ਹੇ ਰਹਿਣਗੇ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਰਾਬ ਦੇ ਠੇਕੇ ਵੀ ਹਫ਼ਤੇ ਦੇ ਸਾਰੇ ਦਿਨ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਜ਼ਿਲ੍ਹੇ ਵਿਚਲੇ ਹੋਟਲ ਆਮ ਵਾਂਗ ਖੁੱਲ੍ਹੇ ਰਹਿਣਗੇ।

ਕਰਿਆਨਾ ਅਤੇ ਮਿਠਾਈ/ਹਲਵਾਈ ਦੀਆਂ ਦੁਕਾਨਾਂ ਜਰੂਰੀ ਸੇਵਾਵਾਂ ਵਿੱਚ ਆਉਦੀਆਂ ਹਨ ਇਸ ਲਈ ਇਹ ਹਫ਼ਤੇ ਦੇ ਸਾਰੇ ਦਿਨ 6:30 ਵਜੇ ਤੱਕ ਖੁਲ੍ਹੀਆਂ ਰੱਖੀਆ ਜਾ ਸਕਣਗੀਆਂ। ਦੁੱਧ ਦੀਆਂ ਡੇਅਰੀਆਂ ਸਵੇਰੇ 5 ਵਜੇ ਤੋ ਰਾਤ 8 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੀਆਂ ਰਹਿਣਗੀਆਂ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਦੇ ਸਮੂਹ ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਵਿੱਚ ਸ਼ਾਮ 7 ਵਜੇ ਤੋ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਰਾਤ ਦਾ ਕਰਫਿਊ ਲਾਗੂ ਰਹੇਗਾ। ਇਸ ਸਮੇ ਦੌਰਾਨ ਸਾਰੀਆਂ ਗੈਰ ਜਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਤੇ ਪਾਬੰਦੀ ਹੋਵੇਗੀ, ਪ੍ਰੰਤੂ ਜਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਕੌਮੀ ਰਾਮ ਮਾਰਗਾਂ ਤੇ ਵਿਅਕਤੀਆਂ ਅਤੇ ਵਸਤੂਆਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਜ਼ਹਾਜ਼ ਤੋ ਉਤਰਨ ਤੋ ਬਾਅਦ ਯਾਤਰੀਆਂ ਨੂੰ ਉਨ੍ਹਾ ਦੀਆਂ ਮੰਜ਼ਿਲਾਂ ਤੱਕ ਜਾਣ ਸਮੇਤ ਜਰੂਰੀ ਕੰਮਾਂ ਦੀ ਆਗਿਆ ਹੋਵੇਗੀ।

ਜ਼ਿਲ੍ਹਾ ਮੇਜਿਸਟ੍ਰੇਟ ਨੇ ਦੱਸਿਆ ਕਿ ਸਿਹਤ, ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿਸ਼ਿੰਗ ਦੀਆਂ ਗਤੀਵਿਧੀਆਂ, ਬੈਕ, ਏ.ਟੀ.ਐਮ. ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਪਬਲਿਕ ਸਹੂਲਤਾਂ, ਪਬਲਿਕ ਟਰਾਂਸਪੋਰਟ ਇੰਡਸਟਰੀਆਂ ਅਤੇ ਕੰਸਟ੍ਰਕਸ਼ਨ ਇੰਡਸਟਰੀਆਂ ਵਿੱਚ ਸ਼ਿਫਟਾਂ ਦੇ ਸੰਚਾਲਣ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਵਿਜ਼ੁਅਲ ਅਤੇ ਪ੍ਰਿੰਟ ਮੀਡੀਆ ਜਰੂਰੀ ਵਸਤਾਂ/ਸੇਵਾਵਾਂ ਵਿੱਚ ਆਉਦੇ ਹਨ। ਹਰ ਕਿਸ਼ਮ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਜ਼, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਦੁਆਰਾ ਕਰਵਾਏ ਗਏ ਦਾਖਲੇ/ਦਾਖਲੇ ਪ੍ਰੀਖਿਆਵਾਂ ਦੇ ਟੈਸਟਾਂ ਦੇ ਸਬੰਧ ਵਿੱਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਦੀ ਮਨਜੂਰੀ ਹੋਵੇਗੀ।

ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਚਾਰਪਹੀਆ ਵਾਹਨ ਵਿੱਚ ਡਰਾਈਵਰ ਸਮੇਤ ਕੇਵਲ 3 ਵਿਅਕਤੀਆਂ ਦੀ ਆਗਿਆ ਹੋਵੇਗੀ। ਸਾਰੀਆਂ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਵਹੀਕਲਾਂ ਵਿੱਚ 50 ਫੀਸਦੀ ਸਮਰੱਥਾ ਲਈ ਬੈਠਣ ਦੀ ਆਗਿਆ ਹੋਵੇਗੀ ਅਤੇ ਕਿਸੇ ਵਿਅਕਤੀ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਆਗਿਆ ਨਹੀ ਹੋਵੇਗੀ।

ਵਿਆਹ ਦੇ ਪ੍ਰੋਗਰਾਮ ਲਈ 30 ਵਿਅਕਤੀਆਂ ਅਤੇ ਸੰਸਕਾਰ/ਅੰਤਿਮ ਅਰਦਾਸ ਦੇ ਭੋਗ ਲਈ 20 ਵਿਅਕਤੀਆਂ ਦੇ ਇਕੱਠ ਦੀ ਮਨਜੂਰੀ ਹੋਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੱਡੇ ਸ਼ਹਿਰਾਂ ਵਿੱਚ ਬੇਲੋੜੀ ਯਾਤਰਾ ਭਾਵ ਸ਼ਾਪਿੰਗ ਕਰਨ ਤੋ ਗੁਰੇਜ਼ ਕਰੋ। ਸਾਰੀਆਂ ਦੁਕਾਨਾਂ (ਜਰੂਰੀ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੀਆਂ ਤੋ ਇਲਾਵਾ) ਅਤੇ ਸ਼ਾਪਿੰਗ ਮਾਲ ਐਤਵਾਰ ਨੂੰ ਬੰਦ ਰਹਿਣਗੀਆਂ।

ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *