ਹਰ ਪੰਦਰਵਾੜ੍ਹੇ ਇਨ੍ਹਾਂ ਪ੍ਰਹੁਣਚਾਰੀ ਸੇਵਾਵਾਂ ਵਿੱਚ ਕੰਮ ਕਰਦੇ ਸਾਰੇ ਸਟਾਫ ਦੀ ਕੋਵਿਡ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ-ਡਿਪਟੀ ਕਮਿਸ਼ਨਰ
ਮੋਗਾ, 15 ਮਾਰਚ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਦੇ ਵਧਦੇ ਪ੍ਰਭਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਦੇ ਹੋਟਲਾਂ, ਬੈਕੁੰਟ ਹਾਲਾ, ਢਾਬੇ, ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਨੂੰ ਰਾਤ 11 ਵਜੇ ਤੋਂ ਬਾਅਦ ਬੰਦ ਕਰਨ ਦੇ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਰੋਨਾ ਦੇ ਸੰਕਰਮਣ ਤੇ ਨੱਥ ਪਾਉਣ ਲਈ ਮੋਗਾ ਦੀ ਹਦੂਦ ਅੰਦਰਲੇ ਹੋਟਲਾਂ, ਬੈਕੁੰਟ ਹਾਲਾਂ, ਢਾਬੇ ਅਤੇ ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਵਿੱਚ ਕੰਮ ਕਰਦੇ ਸਾਰੇ ਸਟਾਫ ਦੀ ਹਰ ਪੰਦਰਵਾੜ੍ਹੇ ਕੋਵਿਡ ਸੈਪਲਿੰਗ ਨੂੰ ਵੀ ਯਕੀਨੀ ਬਣਾਇਆ ਜਾਵੇ।
ਉਪਰੋਕਤ ਹੁਕਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਹੋਟਲਾਂ, ਬੈਕੁੰਟ ਹਾਲਾਂ, ਢਾਬੇ, ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਦੇ ਮਾਲਕ/ਮੈਨੇਜਮੈਂਟ ਅਤੇ ਕਾਰ ਤੇ ਆਬਕਾਰੀ ਅਫ਼ਸਰ ਮੋਗਾ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।