ਮੋਗਾ 28 ਅਪ੍ਰੈਲ /ਜਗਰਾਜ ਗਿੱਲ
ਕਮਿਊਨਿਟੀ ਹੈਲਥ ਸੈਟਰ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਪਿਛਲੇ ਦਿਨੀ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆਏ ਪਿੰਡ ਚੂਹੜਚੱਕ ਦੇ ਜਿੰਨ੍ਹਾਂ ਪੰਜ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਸੀ, ਉਨ੍ਹਾਂ ਵਿੱਚੋਂ ਦੋ ਸ਼ਰਧਾਲੂਆਂ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਦੇ ਸ਼ੱਕ ਵਿੱਚ ਉਨ੍ਹਾਂ ਨੂੰ ਅਗਲੇ ਇਲਾਜ਼ ਲਈ ਮੋਗਾ ਭੇਜ਼ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਗਾ ਭੇਜੇ ਗਏ ਮਰੀਜਾਂ ਵਿੱਚ ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਦਾ ਨਾਮ ਦੇ ਵਿਅਕਤੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸੈਕਟਰ ਅਜੀਤਵਾਲ ਵਿੱਚ ਰਾਧਾ ਸਵਾਮੀ ਡੇਰਾ ਬਿਆਸ ਤੋਂ 20 ਸ਼ਰਧਾਲੂ ਵਾਪਸ ਪਰਤੇ ਸਨ, ਜਿੰਨ੍ਹਾਂ ਨੂੰ ਸੀ.ਐਚ.ਓ. ਬਲਵਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੀ ਟੀਮ ਵੱਲੋਂ ਇਕਾਂਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਅਤੇ ਰੈਪਿਡ ਰਿਸਪੌਂਸ ਟੀਮ ਦੇ ਮੁਖੀ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਬਲਾਕ ਅੰਦਰ ਕਰੋਨਾ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ: ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਦੇ ਮੁਤਾਬਿਕ ਇਲਾਕੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬੇ ਕੇ ਗਰੁੱਪ ਆਫ਼ ਕਾਲਜ਼ਿਜ ਦੌਧਰ ਵੱਲੋਂ ਕਰੋਨਾ ਦੀ ਰੋਕਥਾਮ ਲਈ ਯਤਨਸ਼ੀਲ ਸਿਹਤ ਵਰਕਰਾਂ ਦੀ ਸੁਰੱਖਿਆ ਲਈ 200 ਫੇਸ ਸ਼ੀਟਾਂ ਮੁਹੱਈਆ ਕਰਵਾਈਆ ਗਈਆਂ ਹਨ। ਜਿਹੜੀਆਂ ਕਿ ਕਾਲਜ਼ ਪ੍ਰਬੰਧਕਾਂ ਨੇ ਅੱਜ ਮੋਗਾ ਵਿਖੇ ਅੱਜ ਸਹਾਇਕ ਸਿਵਲ ਸਰਜਨ ਡਾਕਟਰ ਜ਼ਸਵੰਤ ਸਿੰਘ ਜੀ ਨੂੰ ਭੇਂਟ ਕੀਤੀਆਂ। ਉਨ੍ਹਾਂ ਮੁਤਾਬਿਕ ਇਸ ਤਰ੍ਹਾਂ ਹੀ ਮੋਗਾ ਮੈਡੀਸਿਟੀ ਹਸਪਤਾਲ ਵੱਲੋਂ ਵੀ 60 ਫੇਸ ਸ਼ੀਟਾਂ ਸੀ.ਐਚ.ਸੀ. ਢੁੱਡੀਕੇ ਦੇ ਐਸ.ਐਮ.ਓ. ਡਾਕਟਰ ਨੀਲਮ ਭਾਟੀਆ ਨੂੰ ਸੌਂਪੀਆਂ ਗਈਆਂ।
ਉਨ੍ਹਾਂ ਫੇਸ ਸ਼ੀਟਾਂ ਦੇਣ ਲਈ ਬਾਬੇ ਕੇ ਕਾਲਜ਼ ਅਤੇ ਮੋਗਾ ਮੈਡੀਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਫੀਲਡ ਵਿੱਚ ਡਟੇ ਸਿਹਤ ਕਾਮਿਆਂ ਦਾ ਹੌਸਲਾ ਹੋਰ ਬੁਲੰਦ ਹੋਵੇਗਾ ਅਤੇ ਉਹ ਖੁਦ ਨੂੰ ਸੁਰੱਖਿਅਤ ਰੱਖ ਸਕਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਪਲਿੰਗ ਟੀਮ ਦੇ ਇੰਚਾਰਜ ਡਾਕਟਰ ਵਰੁਣ ਕੁਮਾਰ, ਡਾਕਟਰ ਸਾਕਸ਼ੀ ਬਾਂਸਲ, ਡਾਕਟਰ ਸਿਮਰਪਾਲ ਸਿੰਘ, ਡਾਕਟਰ ਨੇਹਾ ਸਿੰਗਲਾ, ਡਾਕਟਰ ਮਨਪ੍ਰੀਤ ੰਿਸੰਘ, ਸੀਨੀਅਰ ਸਹਾਇਕ ਜ਼ਸਵਿੰਦਰ ਸਿੰਘ, ਫਾਰਮੇਸੀ ਸਟਾਫ਼ ਨਰਸ ਮਨਜੋਤ ਕੌਰ, ਫਾਰਮੇਸੀ ਅਫ਼ਸਰ ਜਸਵੰਤ ਸਿੰਘ, ਸਿਮਰਪਾਲ ਸਿੰਘ ਅਤੇ ਚੰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।