17 ਫਰਵਰੀ
ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)
ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਤੀ 16.02.23 ਨੂੰ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ ਅਤੇ ਉਚਾਰਨ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਚੋਟੀ ਦਾ ਪ੍ਰਦਰਸ਼ਨ ਕਰਕੇ ਪਰਤੇ ਹਨ । ਕਹਾਣੀ ਲਿਖਣ ਮੁਕਾਬਲੇ ਵਿੱਚ 7ਵੀਂ ਦੀ ਅਮਨਜੋਤ ਕੌਰ ਨੇ ਜਿਲ੍ਹੇ ਵਿਚੋਂ ਗੋਲਡ ਮੈਡਲ ਹਾਸਲ ਕੀਤਾ ਜਦੋਂ ਕਵਿਤਾ ਗਾਇਨ ਮੁਕਾਬਲੇ ਵਿੱਚੋਂ ਸੱਤਵੀਂ ਦੀ ਵਿਦਿਆਰਥਣ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ।
ਬੱਚੀਆਂ ਦੀ ਇਸ ਕਾਮਯਾਬੀ ਬਾਰੇ ਦੱਸਦਿਆਂ ਹੋਇਆਂ ਟੀਮ ਇੰਚਾਰਜ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਕਵਿਤਾ ਗਾਇਨ ਮੁਕਾਬਲੇ ਵਿੱਚ ਜ਼ਿਲ੍ਹੇ ਵਿੱਚੋਂ 34 ਉੱਚ ਕੋਟੀ ਦੇ ਪ੍ਰਤੀਯੋਗੀ ਆਏ ਸਨ, ਜਿਨ੍ਹਾਂ ਵਿੱਚੋਂ ਤੀਜਾ ਸਥਾਨ ਲੈਣਾ ਇਕ ਵੱਡੀ ਪ੍ਰਾਪਤੀ ਰਹੀ । ਜਦੋਂ ਕਿ ਕਹਾਣੀਕਾਰਾ ਅਮਨਜੋਤ ਕੌਰ ਪਹਿਲਾਂ ਵੀ ਅੰਗਰੇਜ਼ੀ ਉਚਾਰਨ ਮੁਕਾਬਲਿਆਂ ਵਿਚੋਂ ਬਲਾੱਕ ਜਿਤਦੀ ਰਹੀ ਹੈ । ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ, ਕੁਮਾਰੀ ਰਵਨੀਤ ਕੌਰ, ਸ੍ਰੀਮਤੀ ਮਨਜੀਤ ਕੌਰ, ਸੁਖਵਿੰਦਰ ਸਿੰਘ, ਕਲਾਸ ਕੁਮਾਰ ਇੰਚਾਰਜ ਰਮਨਦੀਪ ਕੌਰ, ਸ੍ਰੀ ਧਰਮਿੰਦਰ ਸਿੰਘ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਾਹਨੀ, ਸੰਦੀਪ ਸਿੰਘ, ਰਾਜਵਿੰਦਰ ਸਿੰਘ ਅਤੇ ਅਨਮੋਲਮਹਿਕਪਰੀਤ ਸਿੰਘ ਨੇ ਵਧਾਈ ਦਿੱਤੀ ।