ਹਲਕਾ ਧਰਮਕੋਟ ਵਿੱਚ ਇਮਾਨਦਾਰ ਤੇ ਭਾਈਚਾਰਕ ਸਾਂਝ ਰੱਖਣ ਵਾਲੇ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਜਿੱਤ ਯਕੀਨੀ 

 

ਫਤਹਿਗੜ੍ਹ ਪੰਜਤੂਰ (ਸਤਨਾਮ ਦਾਨੇ ਵਾਲੀਆ)  

ਸਥਾਨਕ ਕਸਬੇ ਦੇ ਨਜਦੀਕ ਪਿੰਡ ਦਾਨੇ ਵਾਲਾ ਦੇ ਸਿਰ ਕੱਢ ਸੀਨੀਅਰ ਕਾਗਰਸੀ ਆਗੂ ਦਲਜੀਤ ਸਿੰਘ ਦਾਨੇ ਵਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਰਾਹੀ ਡੱਬਿਆਂ ਵਿੱਚ ਬੰਦ ਕਿਸਮਤ ਦੀ ਕਿਸਮਤ ਪੁੜੀ 10 ਮਾਰਚ ਨੂੰ ਖੁੱਲ੍ਹਣ ਜਾ ਰਹੀ ਹੈ ਜਿਸ ਵਿੱਚ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਭਾਰੀ ਬਹੁਮੱਤ ਨਾਲ ਵਿਰੋਧੀਆਂ ਨੂੰ ਪਛਾੜਨਗੇ ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ਹਲਕਾ ਧਰਮਕੋਟ ਦੇ ਕੀਤੇ ਰਿਕਾਰਡ ਤੋੜ ਵਿਕਾਸ ਅਤੇ ਭਾਈਚਾਰਕ ਸਾਂਝ ਅਤੇ ਕੋਰੋਨਾ ਮਾਹਾਮਾਰੀ ਦੇ ਦਿਨਾਂ ਵਿੱਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਕੀਤੀ ਮਦਦ ਅਤੇ ਕਿਸਾਨੀ ਸੰਘਰਸ਼ ਵਿਚ ਪਾਏ ਵੱਡੇ ਯੋਗਦਾਨ ਦਾ ਮੁੱਲ ਅੱਜ ਹਲਕਾ ਨਿਵਾਸੀ ਉਤਾਰਨ ਲਈ ਤਿਆਰ ਹਨ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਉਨ੍ਹਾਂ ਦੀ ਲੋਕ ਪ੍ਰਿਅਤਾ ਨੂੰ ਦੇਖ ਕੇ ਘਬਰਾ ਰਹੇ ਹਨ ਕਿਉਂ ਕਿ ਕਾਕਾ ਲੋਹਗੜ ਨੂੰ ਹਲਕੇ ਦੇ ਵੋਟਰ ਦੂਸਰੀ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ਦਾ ਮਨ ਬਨਾ ਚੁੱਕੇ ਹਨ ਜਿਸ ਦਾ ਸਿਰਫ ਨਤੀਜਾ ਆਉਣਾ ਬਾਕੀ ਹੈ

Leave a Reply

Your email address will not be published. Required fields are marked *