ਹਰ ਮੈਦਾਨ ਫਤਿਹ ਸੈਨਿਕ ਅਕੈਡਮੀ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ

ਧਰਮਕੋਟ 16 ਅਗਸਤ (ਰਿੱਕੀ ਕੈਲਵੀ)

ਦਾਨੀ ਸੱਜਣਾਂ ਵੱਲੋਂ ਨੌਜਵਾਨ ਨੂੰ ਖੇਡ ਕਿੱਟਾਂ ਵੰਡਕੇ ਕੀਤੀ ਗਈ ਹੌਂਸਲਾ ਅਫ਼ਜ਼ਾਈ ਪਿਛਲੇ ਲੰਮੇ ਸਮੇਂ ਤੋਂ ਕੋਚ ਕਿਸਮਤ ਬਰਾੜ ਗੁਰਜੀਤ ਗੋਗੋਆਣੀ ਨੋਜਵਾਨਾ ਨੂੰ ਟ੍ਰੇਨਿੰਗ ਕਰਵਾ ਕੇ  ਵੱਖ-ਵੱਖ ਫੋਰਸਾਂ ਵਿੱਚ ਭਰਤੀ ਕਰਵਾ ਚੂੱਕੇ ਹਨ  ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਦਾਨੀ ਸੱਜਣਾਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ

– ਹਰ ਮੈਦਾਨ ਫਤਿਹ ਸੈਨਿਕ ਅਕੈਡਮੀ ਵਿੱਚ ਪੁਲਿਸ ਅਤੇ ਆਰਮੀ ਦੀ ਟਰੇਨਿੰਗ ਲੈ ਰਹੇ   ਨੌਜਵਾਨ ਨੂੰ ਮਾਸਟਰ ਜੋਗਿੰਦਰ ਸਿੰਘ ਦੇ ਪੋਤਰੇ, ਮਿੰਟੂ ਸਮਰਾ  ਸ਼ਨੀ ਸਮਰਾ

(ਲੋਹਗੜ੍ਹ) ਵੱਲੋਂ ਕਿੱਟਾਂ ਦਾਨ ਕੀਤੀਆਂ ਤੇ ਦਾਰਾ ਗਿੱਲ ਕਨੇਡਾ(ਲੋਹਗੜ੍ਹ) ਵੱਲੋਂ ਹਰ ਮੈਦਾਨ ਫਤਿਹ ਅਕੈਡਮੀ ਨੂੰ ਵੀਹ ਪੱਖੇ ਦਾਨ ਕੀਤੇ, ਮੌਕੇ ਤੇ ਹਾਜਿਰ ਹੋਏ ਸੰਨੀ ਸਮਰਾ ਵੱਲੋਂ ਨੌਜਵਾਨਾਂ ਨੂੰ ਸਖਤ ਮਿਹਨਤ ਕਰਕੇ ਭਵਿੱਖ ਵਿੱਚ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ, ਇਥੇ ਇਹ ਗੱਲ ਵੀ ਵਰਨਣ ਹੈ ਯੋਗ ਹੈ ਕਿ ਹਰ ਮੈਦਾਨ ਫਤਿਹ ਸੈਨਿਕ ਅਕੈਡਮੀ ਵਿੱਚ ਬਿਲਕੁਲ ਘੱਟ ਫੀਸਾਂ ਤੇ ਨੌਜਵਾਨਾਂ ਨੂੰ ਆਰਮੀ ਤੇ ਪੁਲਿਸ ਵਿੱਚ ਭਰਤੀ ਹੋਣ ਲਈ ਫਿਜੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ । ਇਸ ਮੌਕੇ ਕੋਚ ਕਿਸਮਤ ਬਰਾੜ ਅਤੇ ਗੁਰਜੀਤ ਗੋਗੋਆਣੀ ਨੇ ਦੱਸਿਆ ਕਿ ਜੋੋੋੋੋੋ ਗਰੀਬ ਬੱਚੇ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ । ਤਾਂ ਜੋ ਬੱਚੇ ਆਪਣਾ ਭਵਿੱਖ ਬਣਾਉਣ ਬਚੋ ਸਫ਼ਲ ਹੋ ਸਕਣ ।

 

 

ਖ਼ਬਰਾਂ, ਇੰਟਰਵਿਊ , ਸਟੋਰੀ ਕਰਵਾਉਣ ਲਈ ਸੰਪਰਕ ਕਰੋ 97000-65709

Leave a Reply

Your email address will not be published. Required fields are marked *