ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ- ਸੁੱਖ ਗਿੱਲ ਮੋਗਾ,ਪੰਡੋਰੀ,ਦਬੁੱਰਜੀ,ਘਾਲੀ
ਧਰਮਕੋਟ 13 ਅਕਤੂਬਰ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੰਘ ਸਿੱਧੂ)
ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਆਕੇ ਕਿਸਾਨਾਂ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਸਮੁੱਚੇ ਪੰਜਾਬ ਅੰਦਰ ਜਿੱਥੇ 12 ਤੋਂ 3 ਵਜੇ ਤੱਕ ਸੜਕਾਂ ਤੇ ਜਾਮ ਲਗਾਇਆ ਅਤੇ ਧਰਨਾ ਲਾਇਆ ਜਾ ਰਿਹਾ ਹੈ। ਉੱਥੇ ਹੀ ਧਰਮਕੋਟ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਮੋਗਾ ਜਲੰਧਰ ਨੈਸ਼ਨਲ ਹਾਈਵੇ ‘ਤੇ ਧਰਨਾ ਲਾਇਆ ਗਿਆ ਤੇ ਹਾਈਵੇ 3 ਘੰਟੇ ਲਈ ਜਾਮ ਰੱਖਿਆ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ,ਕੁਲਜੀਤ ਭੋਲਾ ਪੰਡੋਰੀ,ਜਸਵੰਤ ਸਿੰਘ ਪੰਡੋਰੀ,ਮੇਜਰ ਸਿੰਘ ਦਬੁੱਰਜੀ,ਹਰਦਿਆਲ ਸਿੰਘ ਘਾਲੀ ‘ਤੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜਾਣ ਬੁਝ ਕੇ ਖ਼ਰਾਬ ਕਰ ਰਹੀ ਹੈ। ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ‘ਚ ਰੁਲ ਰਹੀ ਹੈ ਪਰ ਸਰਕਾਰ ਵੱਲੋਂ ਖ਼ਰੀਦ ਨਹੀਂ ਕੀਤੀ ਜਾ ਰਹੀ,ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ,ਕੁਲਜੀਤ ਸਿੰਘ ਪੰਡੋਰੀ ਕਿਰਤੀ ਕਿਸਾਨ ਯੂਨੀਅਨ,ਗੁਰਪ੍ਰੀਤ ਸਿੰਘ ਚੀਮਾ,ਕਿਰਤੀ ਕਿਸਾਨ ਯੂਨੀਅਨ,ਹਰਦੀਪ ਸਿੰਘ ਪੰਡੋਰੀ,ਜਸਵੰਤ ਸਿੰਘ ਪੰਡੋਰੀ ਲੱਖੋਵਾਲ,ਬੂਟਾ ਸਿੰਘ ਪੰਡੋਰੀ,ਭਾਰਤੀ ਕਿਸਾਨ ਯੂਨੀਅਨ ਕਾਦੀਆਂ,ਹਰਦਿਆਲ ਸਿੰਘ ਘਾਲੀ ਕੁਲ ਹਿੰਦ ਕਿਸਾਨ ਸਭਾ,ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਬੀਕੇਯੂ ਤੋਤੇਵਾਲ,ਗੁਰਚਰਨ ਸਿੰਘ ਢਿੱਲੋਂ ਤਹਿਸੀਲ ਪ੍ਰਧਾਨ ਧਰਮਕੋਟ ਬੀਕੇਯੂ ਤੋਤੇਵਾਲ,ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਪੂਰਨ ਸਿੰਘ ਗਿੱਲ ਤੋਤੇਵਾਲ,ਬਲਜੀਤ ਸਿੰਘ ਜੁਲਕਾ ਤੋਤੇਵਾਲ,ਲਾਲ ਸਿੰਘ ਤੋਤੇਵਾਲ,ਤਜਿੰਦਰ ਸੈਕਟਰੀ,ਤਰਸੇਮ ਸਿੰਘ,ਅਮਰਜੀਤ ਸਿੰਘ,ਸ਼ੈਲਰ ਐਸੋਸੀਏਸ਼ਨ ਆਗੂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
ਹਰੇਕ ਪ੍ਰੋਗਰਾਮ ਦਾ ਲਾਈਵ ਕਰਵਾਉਣ ਲਈ ਸੰਪਰਕ ਕਰੋ : 97000-65709